ਕੋਟਕਪੂਰਾ : ਲਾਪਤਾ ਜ਼ਿਮ ਸੰਚਾਲਕ ਦੀ ਬ੍ਰਾਮਦ ਹੋਈ ਲਾਸ਼, ਦੇਖੇ ਵੀਡਿਓ

ਕੋਟਕਪੂਰਾ : ਲਾਪਤਾ ਜ਼ਿਮ ਸੰਚਾਲਕ ਦੀ ਬ੍ਰਾਮਦ ਹੋਈ ਲਾਸ਼, ਦੇਖੇ ਵੀਡਿਓ

ਕੋਟਕਪੂਰਾ : ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਕੋਟਕਪੂਰਾ ਨਿਵਾਸੀ ਮਿਸਟਰ ਏਸ਼ੀਆ ਰੇਹ ਚੁੱਕੇ ਜੈ ਸਿੰਘ ਜੋ ਕੇ ਜ਼ਿਮ ਟਰੇਨਰ ਅਤੇ ਬਾਡੀ ਬਿਲਡਰ ਸੀ ਦੀ ਲਾਸ਼ ਜ਼ਿਲਾਂ ਮੁਕਤਸਰ ਤੋਂ ਸਰਹੰਦ ਨਹਿਰ ਚੋ ਬ੍ਰਾਮਦ ਕਰ ਲਈ ਗਈ । ਜਾਣਕਾਰੀ ਮੁਤਾਬਿਕ ਜੈ ਸਿੰਘ ਜੋ ਪਹਿਲਾ 'ਨੇਵਰ ਗਿਵ ਅਪ' ਨਾਮ ਦਾ ਜ਼ਿਮ ਚਲਾਉਂਦਾ ਸੀ ਪਰ ਕੁੱਜ ਦੇਰ ਪਹਿਲਾਂ ਉਹ ਕੋਟਕਪੂਰਾ ਛੱਡ ਸ਼ਿਰਡੀ ਚਲਾ ਗਿਆ ਸੀ। ਪਰ ਓਥੋਂ ਵਾਪਿਸ ਆਕੇ ਚੰਡੀਗੜ੍ਹ ਵਿਖੇ ਜ਼ਿਮ ਟ੍ਰੇਨਰ ਦੇ ਤੋਰ ਤੇ ਬਾਡੀ ਬਿਲਡਿੰਗ ਦੀ ਟਰੇਨਿਗ ਦੇਣ ਦੀ ਜਾਬ ਕਰ ਰਿਹਾ ਸੀ।

ਜੈ ਸਿੰਘ ਦੇ ਭਰਾ ਨੇ ਦੱਸਿਆ ਕੇ 14 ਸਿਤਬਰ ਨੂੰ ਉਨ੍ਹਾਂ ਨੂੰ ਕਾਲ ਆਈ ਸੀ। ਕਿ ਉਹ ਕੋਟਕਪੂਰਾ ਆ ਰਿਹਾ ਪਰ ਓਹ ਨਹੀਂ ਆਇਆ ਅਤੇ ਅਗਲੇ ਦਿਨ ਪੁਲਿਸ ਵੱਲੋਂ ਉਨ੍ਹਾਂ ਨੂੰ ਸੁਚਨਾਂ ਦਿੱਤੀ ਗਈ ਕਿ ਜੈ ਸਿੰਘ ਦਾ ਬੈਗ ਅਤੇ ਹੋਰ ਸਮਾਨ ਨਹਿਰ ਕਿਨਾਰੇ ਪਾਇਆ ਗਿਆ। ਸ਼ੰਕਾ ਜਤਾਈ ਕਿ ਉਸਨੇ ਨਹਿਰ ਚ ਛਲਾਂਗ ਮਾਰੀ ਹੋ ਸਕਦੀ ਹੈ। ਪਰ ਅੱਜ ਉਸਦੀ ਡੇਡ ਬਾਡੀ ਮੁਕਤਸਰ ਜ਼ਿਲੇ ਚੋ ਬ੍ਰਾਮਦ ਹੋ ਗਈ ਹੈ।

ਉਨ੍ਹਾਂ ਦਸਿਆ ਕਿ ਜੈ ਸਿੰਘ ਜਿਸਦਾ ਤਲਾਕ ਹੋ ਚੁੱਕਿਆ ਸੀ ਤੇ ਪਿਛਲੇ ਕੁੱਜ ਦਿਨਾਂ ਤੋਂ ਦਿਮਾਗੀ ਤੋਰ ਤੇ ਪ੍ਰੇਸ਼ਾਨ ਰਹਿ ਰਿਹਾ ਸੀ। ਪੁਲਿਸ ਮੁਤਾਬਿਕ 174 ਦੀ ਕਾਰਵਾਈ ਕਰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ। ਜਿਸ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ।