ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਨੇ ਦਿੱਤਾ ਅਸਤੀਫ਼ਾ

ਕੈਨੇਡਾ ਦੇ ਪਹਿਲੇ ਸਿੱਖ ਸੈਨੇਟਰ ਸਰਬਜੀਤ ਸਿੰਘ ਨੇ ਦਿੱਤਾ ਅਸਤੀਫ਼ਾ

ਔਟਵਾ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਲਖੀ ਵਿਚਾਲੇ ਕੈਨੇਡਾ ਦੇ ਸਿੱਖ ਸੈਨੇਟਰ ਸਰਬਜੀਤ ਸਿੰਘ ਮਰਵਾਹ ਨੇ ਅਸਤੀਫ਼ਾ ਦੇ ਦਿੱਤਾ। ਕੈਨੇਡਾ ਦੀ ਸੈਨੇਟ ਵਿੱਚ ਨਿਯਕੁਤ ਹੋਣ ਵਾਲੇ ਪਹਿਲੇ ਸਿੱਖ ਸਰਬਜੀਤ ਦਾ ਕਾਰਜਕਾਲ 2026 ਤੱਕ ਸੀ, ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ। ਉਨ੍ਹਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੈਨੇਟ ਵਿੱਚ ਨਿਯੁਕਤ ਕੀਤਾ ਸੀ।

ਫਿਲਹਾਲ ਉਨ੍ਹਾਂ ਨੇ ਅਹੁਦਾ ਛੱਡਣ ਦਾ ਕਾਰਨ ਖੁੱਲ੍ਹ ਕੇ ਨਹੀਂ ਦੱਸਿਆ, ਪਰ ਦੋਵਾਂ ਮੁਲਕਾਂ ਦੇ ਸਬੰਧਾਂ ’ਚ ਤਣਾਅ ਵਿਚਾਲੇ ਆਇਆ ਇਹ ਅਸਤੀਫ਼ਾ ਚਰਚਾ ਦਾ ਵਿਸ਼ਾ ਬਣ ਗਿਆ।


ਭਾਰਤੀ ਮੂਲ ਦੇ ਸਰਬਜੀਤ ਸਿੰਘ ਮਰਵਾਹ ਦਾ ਜਨਮ ਪੱਛਮੀ ਬੰਗਾਲ ਸੂਬੇ ਦੇ ਕੋਲਕਾਤਾ ਵਿੱਚ ਹੋਇਆ ਸੀ। ਉਹ ਦਿੱਲੀ ਦੇ ਸੈਂਟ ਸਟੀਫੰਸ ਕਾਲਜ ਅਤੇ ਦਿੱਲੀ ਸਕੂਲ ਆਫ਼ ਇਕਨੌਮਿਕਸ ਦੇ ਸਾਬਕਾ ਵਿਦਿਆਰਥੀ ਨੇ ਅਤੇ ਉਨ੍ਹਾਂ ਕੋਲ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਐਮਬੀਏ ਦੀ ਡਿਗਰੀ ਹੈ। 70 ਦੇ ਦਹਾਕੇ ਦੇ ਅੰਤ ਵਿੱਚ ਇੱਕ ਵਿੱਤੀ ਵਿਸ਼ਲੇਸ਼ਕ ਵਜੋਂ ਸਕੋਸ਼ੀਆ ਬੈਂਕ ਵਿੱਚ ਸ਼ਾਮਲ ਹੋਏ ਅਤੇ ਬਾਅਦ ਵਿੱਚ ਉਹ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਣ ਗਏ।


ਇਸ ਤੋਂ ਬਾਅਦ ਉਨ੍ਹਾਂ ਨੂੰ ਬੈਂਕ ਦੇ ਸੀਨੀਅਰ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਵਿੱਤੀ ਅਧਿਕਾਰੀ ਵਜੋਂ ਨਿਯੁਕਤ ਕੀਤਾ ਗਿਆ। ਇਸ ਮਗਰੋਂ ਉਨ੍ਹਾਂ ਦੀ ਉਪ ਪ੍ਰਧਾਨ ਅਤੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਤਰੱਕੀ ਵੀ ਹੋਈ। 2008 ਵਿੱਚ ਉਨ੍ਹਾਂ ਨੂੰ ਬੈਂਕ ਦੇ ਉਪ ਪ੍ਰਧਾਨਅਤੇ ਸੀਓਓ ਦੇ ਰੂਪ ਵਿੱਚ ਫਿਰ ਤੋਂ ਨਾਮਜ਼ਦ ਕੀਤਾ ਗਿਆ। ਇਸ ਅਹੁਦੇ ਤੋਂ ਉਹ 2014 ਵਿੱਚ ਸੇਵਾਮੁਕਤ ਹੋਏ।


ਸਰਬਜੀਤ ਸਿੰਘ ਨੇ ਟੋਰਾਂਟੋ ਸਟਾਰ ਦੈਨਿਕ, ਟੋਰਾਂਟੋ ਕੌਮਾਂਤਰੀ ਫਿਲਮ ਮਹਾਂਉਤਸਵ ਜਿਹੀਆਂ ਕਈ ਪ੍ਰਸਿੱਧ ਕੈਨੇਡੀਅਨ ਸੰਸਥਾਵਾਂ ਦੇ ਬੋਰਡ ਵਿੱਚ ਕੰਮ ਕੀਤਾ ਹੈ। ਉਹ ਕੈਨੇਡਾ ਦੇ ਸਿੱਖ ਫਾਊਂਡੇਸ਼ਨ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜੋ ਪ੍ਰਵਾਸੀ ਭਾਈਚਾਰੇ ਵਿਚਕਾਰ ਸਿੱਖ ਸੱਭਿਆਚਾਰ ਅਤੇ ਕਲਾ ਨੂੰ ਹੱਲਾਸ਼ੇਰੀ ਦੇ ਰਹੇ ਹਨ।

10 ਨਵੰਬਰ 2016 ਨੂੰ ਸਰਬਜੀਤ ਸਿੰਘ ਮਰਵਾਹ ਨੇ ਕੈਨੇਡਾ ਦੀ ਸੈਨੇਟ ਵਿੱਚ ਸੈਨੇਟਰ ਵਜੋਂ ਅਹੁਦਾ ਸੰਭਾਲਿਆ ਸੀ। ਉਹ ਕੈਨੇਡਾ ਦੀ ਸੈਨੇਟ ਵਿੱਚ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਸੈਨੇਟਰ ਬਣ ਗਏ ਸੀ। ਹਾਲਾਂਕਿ ਉਨ੍ਹਾਂ ਦਾ ਕਾਰਜਕਾਲ 2026 ਤੱਕ ਸੀ, ਪਰ ਉਨ੍ਹਾਂ ਨੇ ਪਹਿਲਾਂ ਹੀ ਆਪਣਾ ਅਹੁਦਾ ਛੱਡ ਦਿੱਤਾ।

ਉਨ੍ਹਾਂ ਨੇ ਅਸਤੀਫ਼ਾ ਕਿਉਂ ਦਿੱਤਾ? ਇਸ ਬਾਰੇ ਉਨ੍ਹਾਂ ਨੇ ਖੁਲ੍ਹ ਕੇ ਨਹੀਂ ਦੱਸਿਆ, ਪਰ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਣਾਅ ਵਿਚਾਲੇ ਆਇਆ ਉਨ੍ਹਾਂ ਦਾ ਇਹ ਅਸਤੀਫ਼ਾ ਚਰਚਾ ਦਾ ਵਿਸ਼ਾ ਬਣ ਗਿਆ ਹੈ।

Related post

ਕੈਨੇਡਾ ਤੇ ਅਮਰੀਕਾ ਵਿਚ ਲੱਗੇਗਾ ਸੂਰਜ ਗ੍ਰਹਿਣ

ਕੈਨੇਡਾ ਤੇ ਅਮਰੀਕਾ ਵਿਚ ਲੱਗੇਗਾ ਸੂਰਜ ਗ੍ਰਹਿਣ

ਵਾਸ਼ਿੰਗਟਨ, 28 ਮਾਰਚ, ਨਿਰਮਲ : ਤਾਰਿਆਂ ਨਾਲ ਭਰਿਆ ਰਾਤ ਦਾ ਅਸਮਾਨ ਹਮੇਸ਼ਾ ਹੀ ਇਨਸਾਨਾਂ ਨੂੰ ਆਕਰਸ਼ਿਤ ਕਰਦਾ ਰਿਹਾ ਹੈ। ਪਰ ਦਿਨ…
ਕੈਨੇਡਾ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ

ਕੈਨੇਡਾ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ

ਖੰਨਾ, 28 ਮਾਰਚ, ਨਿਰਮਲ : ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਇਸੇ ਤਰ੍ਹਾਂ…
ਕੈਨੇਡਾ ਵਿੱਚ ਸੰਦੀਪ ਪਟੇਲ ਦੀ ਨਿਕਲੀ 1 ਮਿਲੀਅਨ ਡਾਲਰ ਦੀ ਲਾਟਰੀ

ਕੈਨੇਡਾ ਵਿੱਚ ਸੰਦੀਪ ਪਟੇਲ ਦੀ ਨਿਕਲੀ 1 ਮਿਲੀਅਨ ਡਾਲਰ…

ਨਿਰਮਲ ਟੋਰਾਂਟੋ, 27 ਮਾਰਚ (ਰਾਜ ਗੋਗਨਾ)- ਕੈਨੇਡਾ ਵਿੱਚ ਰਹਿਣ ਵਾਲੇ ਇਕ ਗੁਜਰਾਤੀ ਮੂਲ ਦੇ ਸੰਦੀਪ ਪਟੇਲ ਨੇ ਲਾਟਰੀ ਵਿੱਚ ਉਸ ਨੂੰ…