ਪਟਿਆਲਾ, (ਬਲਜਿੰਦਰ)- ਸ਼ਹਿਰ ਦੇ 23 ਅਤੇ 24 ਨੰਬਰ ਫਾਟਕ ਵਿਚਕਾਰ ਅੱਜ ਸਵੇਰੇ ਰੇਲ ਦੀ ਪਟਡ਼ੀ ਕਰਾਸ ਰਿਹਾ ਇਕ ਬੈਂਕ ਮੁਲਾਜ਼ਮ ਰੇਲ-ਗੱਡੀ ਦੀ ਲਪੇਟ ਵਿਚ ਆ ਗਿਆ। ਉਸ ਦੀ ਮੌਕੇ ’ਤੇ ਮੌਤ ਹੋ ਗਈ। ਉਸ ਦੀ ਪਛਾਣ ਪਰਮਜੀਤ ਸਿੰਘ (58) ਵਾਸੀ ਮਜੀਠੀਆ ਐਨਕਲੇਵ ਵਜੋਂ ਹੋਈ ਹੈ। ਰੇਲਵੇ ਪੁਲਸ ਦੇ ਏ. ਐੱਸ. ਆਈ. ਕਾਕਾਗਿਰ ਨੇ ਦੱਸਿਆ ਕਿ ਉਕਤ ਵਿਅਕਤੀ ਸਵੇਰੇ ਡਿਊਟੀ ਜਾਣ ਤੋਂ ਪਹਿਲਾਂ ਰੇਲ ਦੀ ਪਟਡ਼ੀ ਕੋਲ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਂਦਾ ਸੀ। ਅੱਜ ਵੀ ਰੋਜ਼ਾਨਾ ਦੀ ਤਰ੍ਹਾਂ ਉਹ ਮੱਥਾ ਟੇਕ ਕੇ ਜਦੋਂ ਰੇਲ ਦੀ ਪਟਡ਼ੀ ਕਰਾਸ ਕਰਨ ਲੱਗਾ ਤਾਂ ਸ਼੍ਰੀਗੰਗਾਨਗਰ ਤੋਂ ਹਰਿਦੁਆਰ ਜਾ ਰਹੀ ਰੇਲ-ਗੱਡੀ ਦੀ ਲਪੇਟ ਵਿਚ ਆ ਗਿਆ।
2 ਮੋਟਰਸਾਈਕਲਾਂ ਦੀ ਟੱਕਰ 'ਚ 1 ਦੀ ਮੌਤ, 3 ਜ਼ਖਮੀਂ
NEXT STORY