ਸ਼ੂਗਰ ਮਿੱਲ ਬਾਂਡ ਕੀਤਾ ਗੰਨਾ ਪੀਡ਼ ਕੇ ਹੀ ਬੰਦ ਹੋਵੇਗੀ : ਅਰੋਡ਼ਾ

04/15/2019 4:15:58 AM

ਗੁਰਦਾਸਪੁਰ (ਮਠਾਰੂ)–ਦਿ ਸਹਿਕਾਰੀ ਸ਼ੂਗਰ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਏ. ਕੇ. ਅਰੋਡ਼ਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਿੱਲ ਨੇ 15 ਨਵੰਬਰ 2018 ਨੂੰ ਚੱਲ ਕੇ 12 ਅਪ੍ਰੈਲ 2019 ਤੱਕ 20 ਲੱਖ 46 ਹਜ਼ਾਰ ਕੁਇੰਟਲ ਗੰਨਾ ਪੀਡ਼ਿਆ ਹੈ ਅਤੇ ਹੁਣ ਤੱਕ ਤਕਰੀਬਨ 2 ਲੱਖ ਕੁਇੰਟਲ ਖੰਡ ਬਣ ਚੁੱਕੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਿੱਲ ਦੇ ਰਾਖਵੇਂ ਏਰੀਏ ਦਾ ਜ਼ਿਆਦਾਤਰ ਗੰਨਾ ਪੀਡ਼ਿਆ ਜਾ ਚੁੱਕਾ ਹੈ ਅਤੇ ਥੋਡ਼੍ਹਾ ਹੀ ਬਾਕੀ ਪੀਡ਼ਨਯੋਗ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਮਿੱਲ ਆਪਣੇ ਏਰੀਏ ਦਾ ਬਕਾਇਆ ਰਹਿੰਦਾ ਅਤੇ ਸਾਰੇ ਦਾ ਸਾਰਾ ਬਾਂਡ ਕੀਤਾ ਗੰਨਾ ਪੀਡ਼ ਕੇ ਹੀ ਬੰਦ ਹੋਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਿਸਾਨ ਦਾ ਮਿੱਲ ਨੂੰ ਸਪਲਾਈ ਹੋਣਯੋਗ ਗੰਨਾ ਰਹਿੰਦਾ ਹੋਵੇ ਤਾਂ ਉਹ ਕਿਸਾਨ ਆਪਣੇ ਸਰਕਲ ਦੇ ਗੰਨਾ ਸਰਵੇਅਰ ਜਾਂ ਮਿੱਲ ਦੇ ਗੰਨਾ ਦਫ਼ਤਰ ’ਚ ਸੰਪਰਕ ਕਰ ਕੇ ਗੰਨਾ ਮੰਗ ਪਰਚੀਆਂ ਪ੍ਰਾਪਤ ਕਰ ਕੇ ਮਿੱਲ ਨੂੰ ਆਪਣਾ ਗੰਨਾ ਸਪਲਾਈ ਕਰ ਲੈਣ, ਤਾਂ ਕਿ ਮਿੱਲ ਏਰੀਏ ਦਾ ਸਾਰੇ ਦਾ ਸਾਰਾ ਗੰਨਾ ਪੀਡ਼ ਕੇ ਮਿੱਲ ਬੰਦ ਕਰਨ ਸਬੰਧੀ ਫੈਸਲਾ ਲਿਆ ਜਾ ਸਕੇ।

Related News