ਇਸ਼ਤਿਹਾਰਬਾਜ਼ੀ
ਘਰ / ਖਬਰਾਂ / Life / ਖਾਣੇ ਨੂੰ ਸੁਆਦਲਾ ਤੇ ਖ਼ੁਸ਼ਬੂਦਾਰ ਬਣਾਉਣ ਦੇ ਨਾਲ ਨਾਲ ਔਸ਼ਧਿਕ ਗੁਣਾਂ ਨਾਲ ਭਰਪੂਰ ਹੈ ਕੜ੍ਹੀ ਪੱਤਾ, ਜਾਣੋ ਇਸਦੇ ਫਾਇਦੇ

ਖਾਣੇ ਨੂੰ ਸੁਆਦਲਾ ਤੇ ਖ਼ੁਸ਼ਬੂਦਾਰ ਬਣਾਉਣ ਦੇ ਨਾਲ ਨਾਲ ਔਸ਼ਧਿਕ ਗੁਣਾਂ ਨਾਲ ਭਰਪੂਰ ਹੈ ਕੜ੍ਹੀ ਪੱਤਾ, ਜਾਣੋ ਇਸਦੇ ਫਾਇਦੇ

ਕੜ੍ਹੀ ਪੱਤੇ ਵਿਚ ਕਈ ਔਸ਼ਿਕ ਗੁਣ ਹੁੰਦੇ ਹਨ

ਕੜ੍ਹੀ ਪੱਤੇ ਵਿਚ ਕਈ ਔਸ਼ਿਕ ਗੁਣ ਹੁੰਦੇ ਹਨ

ਕੜ੍ਹੀ ਪੱਤੇ ਦੀ ਉਤਪਤੀ ਸੰਬੰਧੀ ਮਾਨਤਾ ਹੈ ਕਿ ਇਹ ਦੱਖਣੀ ਭਾਰਤ ਅਤੇ ਸ਼੍ਰੀਲੰਕਾ ਵਿਚ ਪੈਦਾ ਹੋਇਆ ਸੀ। ਸ਼੍ਰੀਲੰਕਾਂ ਤੇ ਦੱਖਣੀ ਭਾਰਤ ਵਿਚ ਹਜ਼ਾਰਾਂ ਸਾਲਾਂ ਤੋਂ ਇਸਦੀ ਵਰਤੋਂ ਹੋ ਰਹੀ ਹੈ। ਉੱਥੋਂ ਦੀਆਂ ਲੋਕ ਕਥਾਵਾਂ ਵਿਚ ਵੀ ਕੜ੍ਹੀ ਪੱਤੇ ਦਾ ਜ਼ਿਕਰ ਮਿਲਦਾ ਹੈ, ਜਿਹਨਾਂ ਵਿਚ ਇਸ ਪੱਤੇ ਨੂੰ ਬੁਢਾਪਾ ਦੂਰ ਕਰਨ ਵਾਲੇ ਪੱਤੇ ਵਜੋਂ ਪੇਸ਼ ਕੀਤਾ ਗਿਆ ਹੈ।

  • 2-MIN READ Trending Desk Chandigarh,Chandigarh,Chandigarh
  • Last Updated :

Curry Leaves Benefits: ਸਾਡੇ ਖਾਣੇ ਨੂੰ ਸੁਆਦਲਾ ਬਣਾਉਣ ਲਈ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹਨਾਂ ਵਿਚੋਂ ਇਕ ਹੈ ਕੜ੍ਹੀ ਪੱਤਾ। ਕੜ੍ਹੀ ਪੱਤਾ ਸਾਡੇ ਖਾਣੇ ਦੇ ਸੁਆਦ ਤੇ ਖ਼ੁਸ਼ਬੂ ਦੋਹਾਂ ਵਿਚ ਵਾਧਾ ਕਰਨ ਲਈ ਜਾਣਿਆ ਜਾਂਦਾ ਹੈ। ਇਸਦਾ ਵਧੇਰੇ ਵਰਤੋਂ ਦੱਖਣੀ ਭਾਰਤ ਦੇ ਭੋਜਨਾਂ ਵਿਚ ਹੁੰਦੀ ਹੈ ਪਰ ਅੱਜਕਲ੍ਹ ਕੜ੍ਹੀ ਪੱਤੇ ਦੀ ਵਰਤੋਂ ਪੂਰੇ ਭਾਰਤ ਵਿਚ ਹੀ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕੜ੍ਹੀ ਪੱਤੇ ਦੇ ਔਸ਼ਧਿਕ ਗੁਣਾਂ, ਇਸਦੇ ਇਤਿਹਾਸ ਆਦਿ ਬਾਰੇ –

ਇਸ਼ਤਿਹਾਰਬਾਜ਼ੀ

ਕੜ੍ਹੀ ਪੱਤੇ ਦੀ ਵਰਤੋਂ

ਕੜ੍ਹੀ ਪੱਤੇ ਦਾ ਪੌਦਾ ਨਿੰਬੂ ਸ਼੍ਰੇਣੀ ਦੇ ਪੌਦਿਆਂ ਵਿਚ ਆਉਂਦਾ ਹੈ। ਇਸ ਪੱਤੇ ਦਾ ਆਕਾਰ ਤੇ ਰੰਗ ਰੂਪ ਵੀ ਨਿੰਬੂ ਦੇ ਪੱਤਿਆਂ ਨਾਲ ਕਾਫ਼ੀ ਮਿਲਦਾ ਹੈ। ਦਾਲ ਨੂੰ ਤੜਕਾ ਲਾਉਣਾ ਹੋਵੇ ਜਾਂ ਨਾਨਵੈੱਜ ਨੂੰ ਖ਼ੁਸ਼ਬੂਦਾਰ ਬਣਾਉਣਾ ਹੋਵੇ, ਕੜ੍ਹੀ ਪੱਤੇ ਦੀ ਵਰਤੋਂ ਹਰ ਥਾਂ ਹੁੰਦੀ ਹੈ। ਕੜ੍ਹੀ ਪੱਤੇ ਨੂੰ ਹਰੇ ਅਤੇ ਸੁੱਕੇ ਦੋਨਾਂ ਰੂਪਾਂ ਵਿਚ ਵਰਤਿਆ ਜਾਂਦਾ ਹੈ। ਜੇਕਰ ਕੜ੍ਹੀ ਪੱਤੇ ਦਾ ਪੌਦਾ ਨੇੜੇ ਹੋਵੇ ਤਾਂ ਸਾਦੇ ਪਾਣੀ ਨਾਲ ਪੱਤਿਆਂ ਨੂੰ ਧੋਕੇ ਮਸਾਲੇ ਵਿਚ ਪਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਸੁੱਕੇ ਹੋਏ ਰੂਪ ਵਿਚ ਕੜੀ ਪੱਤਾ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ।

ਜਿੱਥੇ ਇਹ ਖਾਣੇ ਦਾ ਸੁਆਦ ਵਧਾਉਂਦਾ ਹੈ ਉੱਥੇ ਇਸਦੀ ਖ਼ੁਸ਼ਬੂ ਭੋਜਨ ਨੂੰ ਚਾਰ ਚੰਨ ਲਗਾ ਦਿੰਦੀ ਹੈ। ਇਸਦੀ ਮੁੱਖ ਵਰਤੋਂ ਖਾਣਿਆਂ ਵਿਚ ਕੀਤੀ ਜਾਂਦੀ ਹੈ ਪਰ ਇਸ ਵਿਚ ਖ਼ੁਸ਼ਬੂ ਕਾਰਨ ਇਸਦੇ ਤੇਲ ਦੀ ਵਰਤੋਂ ਸਾਬਣ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਵਰਤੋਂ ਆਯੂਰਵੈਦਿਕ ਇਲਾਜ ਪ੍ਰਣਾਲੀ ਵਿਚ ਵੀ ਕੀਤੀ ਜਾਂਦੀ ਹੈ।

ਇਸ਼ਤਿਹਾਰਬਾਜ਼ੀ

ਇਤਿਹਾਸ

ਕੜ੍ਹੀ ਪੱਤੇ ਦੀ ਉਤਪਤੀ ਸੰਬੰਧੀ ਮਾਨਤਾ ਹੈ ਕਿ ਇਹ ਦੱਖਣੀ ਭਾਰਤ ਅਤੇ ਸ਼੍ਰੀਲੰਕਾ ਵਿਚ ਪੈਦਾ ਹੋਇਆ ਸੀ। ਸ਼੍ਰੀਲੰਕਾਂ ਤੇ ਦੱਖਣੀ ਭਾਰਤ ਵਿਚ ਹਜ਼ਾਰਾਂ ਸਾਲਾਂ ਤੋਂ ਇਸਦੀ ਵਰਤੋਂ ਹੋ ਰਹੀ ਹੈ। ਉੱਥੋਂ ਦੀਆਂ ਲੋਕ ਕਥਾਵਾਂ ਵਿਚ ਵੀ ਕੜ੍ਹੀ ਪੱਤੇ ਦਾ ਜ਼ਿਕਰ ਮਿਲਦਾ ਹੈ, ਜਿਹਨਾਂ ਵਿਚ ਇਸ ਪੱਤੇ ਨੂੰ ਬੁਢਾਪਾ ਦੂਰ ਕਰਨ ਵਾਲੇ ਪੱਤੇ ਵਜੋਂ ਪੇਸ਼ ਕੀਤਾ ਗਿਆ ਹੈ।

ਇਸ਼ਤਿਹਾਰਬਾਜ਼ੀ

ਕੜ੍ਹੀ ਪੱਤੇ ਦੀ ਉਤਪਤੀ ਦੇ ਸੰਬੰਧ ਵਿਚ ਜੇਕਰ ਕਿਸੇ ਲਿਖਤੀ ਪ੍ਰਮਾਣ ਦੀ ਗੱਲ ਕਰੀਏ ਤਾਂ ਭੋਜਨ ਇਤਿਹਾਸਕਾਰ ਤੇ ਖਾਦ ਵਿਗਿਆਨੀ ਕੇ.ਟੀ. ਆਚਾਇਆ ਨੇ ਆਪਣੀ ਪੁਸਤਕ ‘ਏ ਹਿਸਟੌਰੀਕਲ ਡਿਕਸ਼ਨਰੀ ਆਫ਼ ਇੰਡੀਅਨ ਫੂਡ’ ਵਿਚ ਲਿਖਿਆ ਹੈ ਕਿ ਮੁੱਢਲੇ ਤਮਿਲ ਸਾਹਿਤ ਵਿਚ ਅਨਾਰ ਦੇ ਫਲ ਨਾਲ ਬਣੇ ਖਾਣੇ ਦਾ ਜ਼ਿਕਰ ਹੈ ਜਿਸਨੂੰ ਮੱਖਣ ਤੇ ਸੁਗੰਧਿਤ ਕੜ੍ਹੀ ਪੱਤੇ ਨਾਲ ਪਕਾਇਆ ਜਾਂਦਾ ਸੀ।

ਇਸ਼ਤਿਹਾਰਬਾਜ਼ੀ

ਇਸ ਤਰ੍ਹਾਂ ਕੜ੍ਹੀ ਪੱਤੇ ਦੀ ਵਰਤੋਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਅੰਗਰੇਜ਼ ਕੜ੍ਹੀ ਪੱਤੇ ਦੀ ਖ਼ੁਸ਼ਬੂ ਤੇ ਸੁਆਦ ਤੋਂ ਪ੍ਰਭਾਵਿਤ ਸਨ ਤੇ ਉਹਨਾਂ ਦੇ ਭੋਜਨ ਵਿਚ ਕੜ੍ਹੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਸੀ। ਅੱਜ ਦੇ ਸਮੇਂ ਪੂਰੇ ਭਾਰਤ ਵਿਚ ਕੜ੍ਹੀ ਪੱਤੇ ਦੀ ਵਰਤੋਂ ਹੀ ਨਹੀਂ ਹੁੰਦੇ ਬਲਕਿ ਇਸਦੇ ਦਰੱਖਤ ਵੀ ਮਿਲਦੇ ਹਨ। ਇਕ ਹਿਮਾਲਿਆ ਦਾ ਖੇਤਰ ਇਸ ਪੌਦੇ ਲਈ ਅਨੁਕੂਲ ਨਹੀਂ ਹੈ ਜਿਸ ਕਾਰਨ ਉੱਥੇ ਕੜ੍ਹੀ ਪੱਤੇ ਦੇ ਪੌਦੇ ਨਹੀਂ ਮਿਲਦੇ।

ਇਸ਼ਤਿਹਾਰਬਾਜ਼ੀ

ਕੜ੍ਹੀ ਪੱਤੇ ਦੇ ਗੁਣ

ਕੜ੍ਹੀ ਪੱਤੇ ਵਿਚ ਕਈ ਔਸ਼ਿਕ ਗੁਣ ਹੁੰਦੇ ਹਨ। ਲੰਡਨ ਦੇ ਕਿੰਗਸ ਕਾਲਜ ਦੇ ਫ੍ਰਾਮੈਸੀ ਵਿਭਾਗ ਨੇ ਇਹ ਦੱਸਿਆ ਹੈ ਕਿ ਕੜ੍ਹੀ ਪੱਤੇ ਨੂੰ ਚਿਕਿਤਸਾ ਦੇ ਵਿਚ ਵਰਤਿਆ ਜਾ ਸਕਦਾ ਹੈ। ਇਸ ਵਿਚ ਟੈਨਿਨ ਅਤੇ ਕਾਰਬਾਜੇਲੋ ਐਲਕਲਾਈਡ ਤੱਤ ਮੌਜੂਦ ਹੁੰਦੇ ਹਨ ਜੋ ਕਿ ਲਿਵਰ ਫੰਕਸ਼ਨ ਨੂੰ ਦਰੁਸਤ ਕਰਨ ਵਿਚ ਸਹਾਇਤਾ ਕਰਦੇ ਹਨ। ਇਸਦੇ ਨਾਲ ਹੀ ਇਹ ਹੈਪੇਟਾਈਟਸ ਤੇ ਸਿਰੌਸਿਸ ਜਿਹੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਕੜ੍ਹੀ ਪੱਤਾ ਕੈਸਟ੍ਰੌਲ ਨੂੰ ਵੀ ਕੰਟਰੋਲ ਕਰਦਾ ਹੈ ਜਿਸ ਨਾਲ ਸਾਡੇ ਦਿਲ ਦੀ ਸਮਰੱਥਾ ਵਧਦੀ ਹੈ।

News18ਪੰਜਾਬੀ
News18ਪੰਜਾਬੀ

ਇਸ ਤੋਂ ਇਲਾਵਾ ਕੜ੍ਹੀ ਪੱਤੇ ਵਿਚ ਐਂਟੀਬੈਕਟੀਰੀਅਲ ਤੇ ਐਂਟੀਫੰਗਲ ਗੁਣ ਵੀ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਦੀ ਕਿਸੇ ਵੀ ਪ੍ਰਕਾਰ ਦੀ ਸੋਜ ਨੂੰ ਘੱਟ ਕਰਨ ਵਿਚ ਸਹਾਈ ਹੁੰਦੇ ਹਨ। ਇਸ ਵਿਚ ਮੌਜੂਦ ਐਂਟੀਆਕਸੀਡੈਂਟ ਗੁਣਾਂ ਕਾਰਨ ਕੁਦਰਤੀ ਤੌਰ ਤੇ ਬਣਨ ਵਾਲੇ ਬਿਊਟੀ ਉਤਪਾਦਾਂ ਵਿਚ ਵੀ ਕੜ੍ਹੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੀ ਸਕਿਨ ਨੂੰ ਅੰਦਰੋਂ ਤੰਦਰੁਸਤ ਤੇ ਖ਼ੂਬਸੂਰਤ ਬਣਾਉਣ ਵਿਚ ਮੱਦਦਗਾਰ ਸਾਬਿਤ ਹੁੰਦਾ ਹੈ। ਇਸ ਲਈ ਆਪਣੇ ਭੋਜਨ ਵਿਚ ਕੜ੍ਹੀ ਪੱਤੇ ਦੀ ਵਰਤੋਂ ਕਰਨਾ ਇਕ ਬੇਹੱਦ ਚੰਗੀ ਆਦਤ ਹੈ।

ਦੂਜੇ ਪਾਸੇ ਆਪਣੇ ਭਰਾਵਾਂ 'ਲਈ ਰੱਖੜੀ' ਖਰੀਦਣ ਲਈ 'ਬਜ਼ਾਰ ਵਿੱਚ' ਆਈਆਂ ਭੈਣਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਬੰਧਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਭਰਾਵਾਂ ਨੂੰ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ