ਇਸ਼ਤਿਹਾਰਬਾਜ਼ੀ
ਘਰ / ਖਬਰਾਂ / Life / Prickly Heat Home Remedies: ਗਰਮੀਆਂ 'ਚ ਪਿੱਤ ਤੋਂ ਬਚਣਾ ਹੈ ਤਾਂ ਅਪਣਾਓ ਘਰੇਲੂ ਨੁਸਖੇ 

Prickly Heat Home Remedies: ਗਰਮੀਆਂ 'ਚ ਪਿੱਤ ਤੋਂ ਬਚਣਾ ਹੈ ਤਾਂ ਅਪਣਾਓ ਘਰੇਲੂ ਨੁਸਖੇ 

Prickly Heat Home Remedies: ਗਰਮੀਆਂ 'ਚ ਪਿੱਤ ਤੋਂ ਬਚਣਾ ਹੈ ਤਾਂ ਅਪਣਾਓ ਘਰੇਲੂ ਨੁਸਖੇ 

ਕਈ ਵਾਰ ਗਰਮੀ ‘ਚ ਜ਼ਿਆਦਾ ਪਸੀਨਾ ਆਉਣ, ਸਕਿਨ ਨੂੰ ਸਾਫ ਨਾ ਰੱਖਣ, ਨਮੀ, ਤੇਜ਼ ਧੁੱਪ ‘ਚ ਘੁੰਮਣ ਕਾਰਨ ਸਕਿਨ ‘ਤੇ ਪਿੱਤ ਨਿਕਲ ਆਉਂਦੀ ਹੈ। ਪਿੱਤ ਦੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਸਕਿਨ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਹਾਲਾਂਕਿ ਇਹ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਹੈ, ਫਿਰ ਵੀ ਇਸ ਦਾ ਇਲਾਜ ਕਰਨ ਦੀ ਲੋੜ ਹੈ। ਪਿੱਤ ਦੀ ਸਮੱਸਿਆ ਨੂੰ ਤੁਸੀਂ ਘਰ ‘ਚ ਹੀ ਕੁਝ ਘਰੇਲੂ ਨੁਸਖਿਆਂ ਨਾ ਦੂਰ ਕਰ ਸਕਦੇ ਹੋ।

  • 2-MIN READ Trending Desk
  • Last Updated :

ਗਰਮੀਆਂ ਨੇ ਹੌਲੀ-ਹੌਲੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਾਰਚ ਦੇ ਮਹੀਨੇ ਵਿੱਚ ਹੀ ਦਿਨ ਦਾ ਤਾਪਮਾਨ 25 ਤੋਂ 30 ਡਿਗਰੀ ਸੈਲਸੀਅਸ ‘ਤੇ ਰਹਿਣ ਲੱਗ ਪਿਆ ਹੈ, ਇਸ ਲਈ ਆਉਣ ਵਾਲੇ ਮਹੀਨਿਆਂ ‘ਚ ਗਰਮੀ ਕਿੰਨੀ ਭਿਆਨਕ ਹੋਵੇਗੀ, ਇਸ ਬਾਰੇ ਸੋਚਦਿਆਂ ਹੀ ਚਿੰਤਾ ਹੁੰਦੀ ਹੈ।

ਗਰਮੀਆਂ ਦੀ ਤਿੱਖੀ ਗਰਮੀ ਵਿੱਚ ਕਈ ਸਰੀਰਕ ਸਮੱਸਿਆਵਾਂ ਜਿਵੇਂ ਡੀਹਾਈਡ੍ਰੇਸ਼ਨ, ਹੀਟ ​​ਸਟ੍ਰੋਕ, ਸਰੀਰ ਵਿੱਚ ਊਰਜਾ ਦੀ ਘਾਟ ਹੋਣਾ, ਸਕਿਨ ਨਾਲ ਸਬੰਧਤ ਸਮੱਸਿਆਵਾਂ ਜਿਵੇਂ ਕਿ ਸਕਿਨ ਉੱਤੇ ਧੱਫੜ, ਖੁਜਲੀ ਆਦਿ ਵਧ ਜਾਂਦੀਆਂ ਹਨ। ਗਰਮੀਆਂ ਵਿੱਚ ਪਿੱਤ ਨਿਕਲ ਆਉਣਾ ਬਹੁਤ ਹੀ ਆਮ ਹੈ, ਜਿਸ ਕਾਰਨ ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਪ੍ਰੇਸ਼ਾਨ ਹੁੰਦੇ ਹਨ। ਸਕਿਨ ‘ਤੇ ਗਰਦਨ, ਪਿੱਠ, ਛਾਤੀ ‘ਤੇ ਛੋਟੇ-ਛੋਟੇ ਮੁਹਾਸੇ ਦਿਖਾਈ ਦਿੰਦੇ ਹਨ। ਇਸ ਵਿਚ ਬਹੁਤ ਜ਼ਿਆਦਾ ਖਾਰਸ਼, ਜਲਨ ਵੀ ਹੁੰਦੀ ਹੈ।

ਇਸ਼ਤਿਹਾਰਬਾਜ਼ੀ

ਕਈ ਵਾਰ ਗਰਮੀ ‘ਚ ਜ਼ਿਆਦਾ ਪਸੀਨਾ ਆਉਣ, ਸਕਿਨ ਨੂੰ ਸਾਫ ਨਾ ਰੱਖਣ, ਨਮੀ, ਤੇਜ਼ ਧੁੱਪ ‘ਚ ਘੁੰਮਣ ਕਾਰਨ ਸਕਿਨ ‘ਤੇ ਪਿੱਤ ਨਿਕਲ ਆਉਂਦੀ ਹੈ। ਪਿੱਤ ਦੀ ਸਮੱਸਿਆ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ, ਜਿਨ੍ਹਾਂ ਦੀ ਸਕਿਨ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ। ਹਾਲਾਂਕਿ ਇਹ ਜ਼ਿਆਦਾ ਗੰਭੀਰ ਸਮੱਸਿਆ ਨਹੀਂ ਹੈ, ਫਿਰ ਵੀ ਇਸ ਦਾ ਇਲਾਜ ਕਰਨ ਦੀ ਲੋੜ ਹੈ। ਪਿੱਤ ਦੀ ਸਮੱਸਿਆ ਨੂੰ ਤੁਸੀਂ ਘਰ ‘ਚ ਹੀ ਕੁਝ ਘਰੇਲੂ ਨੁਸਖਿਆਂ ਨਾ ਦੂਰ ਕਰ ਸਕਦੇ ਹੋ।

ਪਿੱਤ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਚਾਰ :

ਐਲੋਵੇਰਾ ਜੇਲ੍ਹ ਨਾਲ ਨਹੀਂ ਹੋਵੇਗੀ ਪਿੱਤ : ਜੇਕਰ ਤੁਸੀਂ ਗਰਮੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਐਲੋਵੇਰਾ ਜੈੱਲ ਨਾਲ ਇਸ ਨੂੰ ਠੀਕ ਕਰ ਸਕਦੇ ਹੋ। ਐਲੋਵੇਰਾ ਜੈੱਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕ ਰਕੇ ਠੰਡਕ ਪ੍ਰਦਾਨ ਕਰਦਾ ਹੈ। ਜੈੱਲ ਨੂੰ ਨਿਚੋੜ ਕੇ ਇੱਕ ਕਟੋਰੇ ਵਿੱਚ ਕੱਢ ਲਓ। ਇਸ ਨੂੰ ਪਿੱਤ ‘ਤੇ ਲਗਾਓ। ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਇਸ ਨੂੰ 15 ਮਿੰਟ ਤੱਕ ਲੱਗਾ ਰਹਿਣ ਦਿਓ ਫਿਰ ਪਾਣੀ ਨਾਲ ਧੋ ਲਓ। ਜੈੱਲ ਨੂੰ ਦਿਨ ਵਿੱਚ ਦੋ ਤੋਂ ਤਿੰਨ ਵਾਰ ਲਗਾਓ। ਐਲੋਵੇਰਾ ਜੈੱਲ ਵਿਚ ਐਂਟੀਸੈਪਟਿਕ ਅਤੇ ਐਂਟੀਬੈਕਟੀਰੀਅਲ ਤੱਤ ਮੌਜੂਦ ਹੁੰਦੇ ਹਨ, ਜੋ ਸਕਿਨ ਦੇ ਧੱਫੜ, ਪਿੱਤ, ਖਾਰਸ਼, ਜਲਣ ਆਦਿ ਨੂੰ ਦੂਰ ਕਰਦੇ ਹਨ। ਐਲੋਵੇਰਾ ਜੈੱਲ ਸਕਿਨ ਤੋਂ ਸੋਜ ਨੂੰ ਦੂਰ ਕਰਦਾ ਹੈ ਅਤੇ ਸਕਿਨ ਨੂੰ ਨਰਮ ਬਣਾਉਂਦਾ ਹੈ, ਡੀਹਾਈਡ੍ਰੇਸ਼ਨ ਨੂੰ ਵੀ ਰੋਕਦਾ ਹੈ।

ਇਸ਼ਤਿਹਾਰਬਾਜ਼ੀ

ਕੱਚੇ ਆਲੂ ਦਾ ਰਸ ਪਿੱਤ ਨੂੰ ਕਰੇ ਘੱਟ : ਕੱਚੇ ਆਲੂ ਦਾ ਰਸ ਨਿਚੋੜ ਕੇ ਗਰਮ ਕਰਨ ‘ਤੇ ਲਗਾਓ। ਆਲੂ ਨੂੰ ਗੋਲ ਟੁਕੜਿਆਂ ਵਿੱਚ ਕੱਟੋ ਅਤੇ ਇਸ ਨੂੰ ਸਿੱਧੇ ਤੌਰ ‘ਤੇ ਪਿੱਤ ‘ਤੇ ਲਗਾਓ। ਇਸ ਨੂੰ 10 ਮਿੰਟ ਲਈ ਛੱਡ ਦਿਓ। ਠੰਡੇ ਪਾਣੀ ਨਾਲ ਸਕਿਨ ਨੂੰ ਸਾਫ਼ ਕਰੋ। ਇਸ ਨੁਸਖੇ ਨੂੰ ਦਿਨ ਵਿੱਚ ਦੋ ਵਾਰ ਅਜ਼ਮਾਓ।

ਇਸ਼ਤਿਹਾਰਬਾਜ਼ੀ

ਮਹਿੰਦੀ ਪਾਊਡਰ ਪਿੱਤ ਨੂੰ ਕਰਦਾ ਹੈ ਦੂਰ : ਜੇਕਰ ਤੁਹਾਨੂੰ ਪਹਿਲਾਂ ਹੀ ਪਿੱਤ ਹੋਣ ਸ਼ੁਰੂ ਹੋ ਗਈ ਹੈ ਤਾਂ ਤੁਸੀਂ ਇਸ ਦਾ ਇਲਾਜ ਮਹਿੰਦੀ ਪਾਊਡਰ ਨਾਲ ਕਰ ਸਕਦੇ ਹੋ। ਇਸ ਦੇ ਲਈ ਤੁਸੀਂ 1 ਚਮਚ ਮਹਿੰਦੀ ਪਾਊਡਰ ਲਓ। ਇਸ ਵਿਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਪਿੱਤ ‘ਤੇ ਲਗਾਓ। ਇਸ ਨੂੰ 15 ਮਿੰਟ ਲਈ ਛੱਡ ਦਿਓ। ਮਹਿੰਦੀ ਸਕਿਨ ਅਤੇ ਵਾਲਾਂ ਨੂੰ ਸਿਹਤਮੰਦ ਰੱਖਦੀ ਹੈ। ਇਸ ਵਿਚ ਕੂਲਿੰਗ ਏਜੰਟ, ਐਸਟ੍ਰਿੰਜੈਂਟ ਅਤੇ ਐਂਟੀਬੈਕਟੀਰੀਅਲ ਗੁਣ ਵੀ ਹੁੰਦੇ ਹਨ। ਹਾਲਾਂਕਿ, ਇਹ ਸਕਿਨ ਉੱਤੇ ਆਪਣਾ ਰੰਗ ਛੱਡ ਦਿੰਦਾ ਹੈ ਪਰ ਇਹ ਪਿੱਤ ਤੋਂ ਰਾਹਤ ਵੀ ਦਿੰਦਾ ਹੈ।

ਇਸ਼ਤਿਹਾਰਬਾਜ਼ੀ
ਦੂਜੇ ਪਾਸੇ ਆਪਣੇ ਭਰਾਵਾਂ 'ਲਈ ਰੱਖੜੀ' ਖਰੀਦਣ ਲਈ 'ਬਜ਼ਾਰ ਵਿੱਚ' ਆਈਆਂ ਭੈਣਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਬੰਧਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਭਰਾਵਾਂ ਨੂੰ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ