ਇਸ਼ਤਿਹਾਰਬਾਜ਼ੀ
ਘਰ / ਖਬਰਾਂ / Punjab / ਵਿਧਾਇਕ ਅਮਿਤ ਰਤਨ - ਡੀ.ਸੀ. ਵਿਵਾਦ : ਦੀ ਵਜ੍ਹਾ ਬਣੀ ਵਿਧਾਇਕ ਦੇ ਪਿਤਾ ਦੀ ਕੋਠੀ ਬਣ ਰਹੀ ਹੈ .....?

ਵਿਧਾਇਕ ਅਮਿਤ ਰਤਨ - ਡੀ.ਸੀ. ਵਿਵਾਦ : ਦੀ ਵਜ੍ਹਾ ਬਣੀ ਵਿਧਾਇਕ ਦੇ ਪਿਤਾ ਦੀ ਕੋਠੀ ਬਣ ਰਹੀ ਹੈ .....?

ਵਿਧਾਇਕ ਅਮਿਤ ਰਤਨ - ਡੀ.ਸੀ. ਵਿਵਾਦ : ਦੀ ਵਜ੍ਹਾ ਬਣੀ ਵਿਧਾਇਕ ਦੇ ਪਿਤਾ ਦੀ ਕੋਠੀ ਬਣ ਰਹੀ ਹੈ .....?

ਵਿਧਾਇਕ ਅਮਿਤ ਰਤਨ - ਡੀ.ਸੀ. ਵਿਵਾਦ : ਦੀ ਵਜ੍ਹਾ ਬਣੀ ਵਿਧਾਇਕ ਦੇ ਪਿਤਾ ਦੀ ਕੋਠੀ ਬਣ ਰਹੀ ਹੈ .....?

ਸੱਚ ਕੀ ਹੈ, ਇਸਦੀ ਜਾਂਚ ਹਾਲੇ ਚੱਲ ਰਹੀ ਹੈ। ਜਦਕਿ ਵਿਧਾਇਕ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ। ਜਾਣਕਾਰੀ ਮੁਤਾਬਕ 1 ਜੂਨ 2023 ਨੂੰ ਪ੍ਰਿਤਪਾਲ ਕੁਮਾਰ ਵਾਸੀ ਪਿੰਡ ਘੁੱਦਾ ਵਲੋਂ ਕਮਿਸ਼ਨਰ, ਨਗਰ ਨਿਗਮ ਬਠਿੰਡਾ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਬਾਬੂ ਸਿੰਘ ਰਤਨ ਵਾਸੀ ਕੋਟਫੱਤਾ ਵਲੋਂ ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਕੋਠੀ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਕਿ ਸ਼ਾਮਲਾਟ ਦੀ ਜ਼ਮੀਨ ਹੈ। ਜਿਸ ਜ਼ਮੀਨ ਦੀ ਰਜਿਸਟਰੀ ਬਾਬੂ ਸਿੰਘ ਰਤਨ ਕੋਲ ਹੈ, ਉਹ ਹੋਰ ਪਾਸੇ ਹੈ।

  • 2-MIN READ Bathinda,Bathinda,Punjab
  • Last Updated :

ਬਠਿੰਡਾ ਦਿਹਾਤੀ  ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਅਤੇ ਡੀ.ਸੀ. ਬਠਿੰਡਾ ਸ਼ੌਕਤ ਅਹਿਮਦ ਪਰੇ ਵਿਚਕਾਰ ਚੱਲ ਰਿਹਾ ਵਿਵਾਦ ਜਗ ਜ਼ਾਹਰ ਹੈ, ਜਿਸਦੇ ਚਲਦਿਆਂ ਇਕ ਹੋਰ ਮੁੱਦਾ ਸਾਹਮਣੇ ਆਇਆ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ  ਵਿਧਾਇਕ ਦੇ ਪਿਤਾ ਬਾਬੂ ਸਿੰਘ ਰਤਨ ਵਲੋਂ ਅਣਅਧਿਕਾਰਤ ਤੌਰ ‘ਤੇ ਇਕ ਕੋਠੀ ਸ਼ਾਮਲਾਟ ਦੀ ਜ਼ਮੀਨ ਉੱੱਪਰ ਨਾਜਾਇਜ਼ ਕਬਜ਼ਾ ਕਰਕੇ ਬਣਾਈ ਜਾ ਰਹੀ ਹੈ। ਸੱਚ ਕੀ ਹੈ, ਇਸਦੀ ਜਾਂਚ ਹਾਲੇ ਚੱਲ ਰਹੀ ਹੈ। ਜਦਕਿ ਵਿਧਾਇਕ ਦਾ ਕਹਿਣਾ ਹੈ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਸੰਬੰਧ ਨਹੀਂ ਹੈ।
ਜਾਣਕਾਰੀ ਮੁਤਾਬਕ 1 ਜੂਨ 2023 ਨੂੰ ਪ੍ਰਿਤਪਾਲ ਕੁਮਾਰ ਵਾਸੀ ਪਿੰਡ ਘੁੱਦਾ ਵਲੋਂ ਕਮਿਸ਼ਨਰ, ਨਗਰ ਨਿਗਮ ਬਠਿੰਡਾ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਬਾਬੂ ਸਿੰਘ ਰਤਨ ਵਾਸੀ ਕੋਟਫੱਤਾ ਵਲੋਂ ਮੁਲਤਾਨੀਆਂ ਰੋਡ, ਬਠਿੰਡਾ ਵਿਖੇ ਕੋਠੀ ਦੀ ਉਸਾਰੀ ਕੀਤੀ ਜਾ ਰਹੀ ਹੈ, ਜੋ ਕਿ ਸ਼ਾਮਲਾਟ ਦੀ ਜ਼ਮੀਨ ਹੈ। ਜਿਸ ਜ਼ਮੀਨ ਦੀ ਰਜਿਸਟਰੀ ਬਾਬੂ ਸਿੰਘ ਰਤਨ ਕੋਲ ਹੈ, ਉਹ ਹੋਰ ਪਾਸੇ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਵਿਧਾਇਕ ਦੇ ਪ੍ਰਭਾਵ ਕਾਰਨ ਨਗਰ ਨਿਗਮ ਨੇ ਗਲਤ ਨਕਸ਼ਾ ਪਾਸ ਕੀਤਾ ਹੋਇਆ ਹੈ। ਮੰਗ ਕੀਤੀ ਗਈ ਹੈ ਮਾਮਲੇ ਦੀ ਪੜਤਾਲ ਕਰਕੇ ਉਸਾਰੀ ਢਾਹੀ ਜਾਵੇ ਤੇ ਨਾਜਾਇਜ਼ ਕਬਜ਼ਾ ਛੁਡਵਾਇਆ ਜਾਵੇ।

ਇਸ਼ਤਿਹਾਰਬਾਜ਼ੀ

ਸ਼ਿਕਾਇਤ ਉਪਰੰਤ ਇਹ ਮਾਮਲਾ ਨਿਸ਼ਾਨਦੇਹੀ ਖਾਤਰ ਤਹਿਸੀਲਦਾਰ ਬਠਿੰਡਾ ਗੁਰਮੁੱਖ ਸਿੰਘ ਕੋਲ ਪੁੱਜਿਆ, ਜਿਨ੍ਹਾਂ ਨੇ ਇਸਦੀ ਜਾਂਚ ਖਾਤਰ ਹੁਣ 23 ਅਕਤੂਬਰ 2023 ਨੂੰ ਇਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਤਿੰਨ ਰਿਟਾਇਰਡ ਕਾਨੂੰਗੋ ਅਤੇ ਦੋ ਮੌਜ਼ੂਦਾ ਪਟਵਾਰੀ ਸ਼ਾਮਲ ਕੀਤੇ ਗਏ।  ਤਹਿਸੀਲਦਾਰ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਰਿਪੋਰਟ ਉਨ੍ਹਾਂ ਨੂੰ ਹਾਲੇ ਤੱਕ ਨਹੀਂ ਮਿਲੀ। ਜਿਵੇਂ ਹੀ ਰਿਪੋਰਟ ਮਿਲਦੀ ਹੈ, ਉਵੇਂ ਹੀ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਕੀ ਕਹਿੰਦੇ ਹਨ ਸੂਤਰ : -ਸੂਤਰਾਂ ਦਾ ਕਹਿਣਾ ਹੈ ਕਿ 23 ਅਕਤੂਬਰ 2023 ਨੂੰ ੳੁਪਰੋਕਤ ਮਾਮਲੇ ਤਹਿਤ ਨਿਸ਼ਾਨਦੇਹੀ ਕਮੇਟੀ ਬਣੀ ਤਾਂ ਵਿਧਾਇਕ ਵਲੋਂ ਲਗਪਗ 25 ਅਕਤੂਬਰ 2023 ਨੂੰ ਡੀ.ਸੀ. ਬਠਿੰਡਾ ਦੀ ਸ਼ਿਕਾਇਤ ਕੀਤੀ ਗਈ ਕਿ 14 ਅਕਤੂਬਰ 2023 ਨੂੰ ਬਠਿੰਡਾ ਚ ਹੋਏ ਕਿਸਾਨ ਮੇਲੇ ਦੇ ਸੱਦਾ ਪੱਤਰ ਵਿਚੋਂ ਉਸਦਾ ਨਾਂ ਕੱਟਿਆ ਜਾਣਾ ਜਾਤੀ ਅਧਾਰਿਤ ਹੈ, ਕਿਉਂਕਿ ਉਹ ਰਾਖਵੇਂ ਹਲਕੇ ਤੋਂ ਵਿਧਾਇਕ ਹੈ। ਜੇਕਰ ਵਿਧਾਇਕ ਨੇ ਕਿਸਾਨ ਮੇਲੇ ਦੇ ਸੱਦਾ ਪੱਤਰ ਦੀ ਸ਼ਿਕਾਇਤ ਕਰਨੀ ਹੀ ਸੀ ਤਾਂ ਉਸਨੇ 11 ਦਿਨ ਉਡੀਕ ਕਿਉਂ ਕੀਤੀ? ਉਪਰੋਕਤ ਸ਼ਾਮਲਾਟ ਜ਼ਮੀਨ ਦੇ ਮਾਮਲੇ ਦੀ ਕਾਰਵਾਈ ਅੱਗੇ ਵਧਣ ਤੋਂ ਬਾਅਦ ਹੀ ਸ਼ਿਕਾਇਤ ਕਿਉਂ ਕੀਤੀ ਗਈ।

ਇਸ਼ਤਿਹਾਰਬਾਜ਼ੀ

ਕੀ ਕਹਿੰਦੇ ਹਨ ਵਿਧਾਇਕ ਅਮਿਤ ਰਤਨ : -ਵਿਧਾਇਕ ਅਮਿਤ ਰਤਨ ਦਾ ਕਹਿਣਾ ਹੈ ਕਿ ਉਪਰੋਕਤ ਮਾਮਲੇ ਨਾਲ ਸੰਬੰਧਤ ਕੋਠੀ ਉਨ੍ਹਾਂ ਦੇ ਪਿਤਾ ਬਣਾ ਰਹੇ ਹਨ। ਇਸ ਲਈ ਜ਼ਮੀਨ ਬਾਰੇ ਉਹ ਖੁਦ ਹੀ ਬਿਆਨ ਦੇ ਸਕਦੇ ਹਨ। ਬਾਬੂ ਸਿੰਘ ਰਤਨ ਬਾਰੇ ਪੁੱਛਣ ‘ਤੇ ਵਿਧਾਇਕ ਦਾ ਜਵਾਬ ਸੀ ਕਿ ਉਹ ਅੱਜਕੱਲ੍ਹ ਦੇਸ਼ ਤੋਂ ਬਾਹਰ ਗਏ ਹੋਏ ਹਨ, ਜਦੋਂ ਵੀ ਆਉਣਗੇ, ਉਹ ਗੱਲ ਕਰ ਲੈਣਗੇ।ਇਸ ਤੋਂ ਇਲਾਵਾ ਵਿਧਾਇਕ ਦਾ ਕਹਿਣਾ ਸੀ ਕਿ ਡੀ.ਸੀ. ਬਠਿੰਡਾ ਵਿਰੁੱਧ ਉਹ ਬਿਆਨ ਦਰਜ ਕਰਵਾ ਚੁੱਕੇ ਹਨ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਉਸਦਾ ਆਪਣਾ ਮਾਨ ਸਤਿਕਾਰ ਬਹਾਲ ਹੋਣਾ ਚਾਹੀਦਾ ਹੈ, ਉਹ ਹੋਰ ਕੁਝ ਨਹੀਂ ਚਾਹੁੰਦੇ। ਇਸ ਲਈ ਡੀ.ਸੀ. ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਕਿਉਂਕਿ ਡੀ.ਸੀ. ਸਿੱਧੇ ਤੌਰ ‘ਤੇ ਕਸੂਰਵਾਰ ਹਨ।

ਇਸ਼ਤਿਹਾਰਬਾਜ਼ੀ

ਕੀ ਕਹਿੰਦੇ ਹਨ ਐੱਸ.ਐੱਸ.ਪੀ. ਬਠਿੰਡਾ-ਐੱਸ.ਐੱਸ.ਪੀ. ਬਠਿੰਡਾ ਗੁਲਨੀਤ ਸਿੰਘ ਦਾ ਕਹਿਣਾ ਹੈ ਕਿ ਅੱਜ ਵਿਧਾਇਕ ਵਲੋਂ ਡੀ.ਸੀ. ਬਠਿੰਡਾ ਵਿਰੁੱਧ ਦਿੱਤੀ ਸ਼ਿਕਾਇਤ ਤਹਿਤ ਅੱਜ ਵਿਧਾਇਕ ਦੇ ਬਿਆਨ ਦਰਜ ਕੀਤੇ ਗਏ ਹਨ। ਅਗਲੀ ਪੜਤਾਲ ਖਾਤਰ ਬਾਕੀ ਪੱਖਾਂ ਨੂੰ ਵੀ ਪੜਤਾਲਿਆ ਜਾ ਰਿਹਾ ਹੈ। ਜਾਂਚ ਤੋਂ ਬਾਅਦ ਹੀ ਅੱਗੇ ਕੁਝ ਕਿਹਾ ਜਾ ਸਕੇਗਾ।

ਵਿਧਾਇਕ ਅਮਿਤ ਰਤਨ - ਡੀ.ਸੀ. ਵਿਵਾਦ : ਦੀ ਵਜ੍ਹਾ ਬਣੀ  ਵਿਧਾਇਕ ਦੇ ਪਿਤਾ ਦੀ ਕੋਠੀ ਬਣ ਰਹੀ ਹੈ …..?
ਇਸ ਮਾਮਲੇ ਨਾਲ ਮੇਰਾ ਸੰਬੰਧ ਨਹੀਂ, ਮੇਰਾ ਮਾਨ-ਸਤਿਕਾਰ ਬਹਾਲ ਹੋਵੇ-ਅਮਿਤ ਰਤਨ

ਇਸ਼ਤਿਹਾਰਬਾਜ਼ੀ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ