ਇਸ਼ਤਿਹਾਰਬਾਜ਼ੀ
ਘਰ / ਖਬਰਾਂ / Punjab / ਕੇਂਦਰ ਸਰਕਾਰ ਨੇ ਇਸ ਕਾਰਣ ਰੋਕਿਆ ਪੰਜਾਬ ਦੇ RDF ਫ਼ੰਡ ਦਾ ਪੈਸਾ

ਕੇਂਦਰ ਸਰਕਾਰ ਨੇ ਇਸ ਕਾਰਣ ਰੋਕਿਆ ਪੰਜਾਬ ਦੇ RDF ਫ਼ੰਡ ਦਾ ਪੈਸਾ

ਕੇਂਦਰ ਸਰਕਾਰ ਨੇ ਇਸ ਕਾਰਣ ਰੋਕਿਆ ਪੰਜਾਬ ਦੇ RDF ਫ਼ੰਡ ਦਾ ਪੈਸਾ

ਕੇਂਦਰ ਸਰਕਾਰ ਨੇ ਇਸ ਕਾਰਣ ਰੋਕਿਆ ਪੰਜਾਬ ਦੇ RDF ਫ਼ੰਡ ਦਾ ਪੈਸਾ

ਹੈਲੱਥ ਅਤੇ ਵੈਲਨੈੱਸ ਸੈਂਟਰਾਂ ’ਚ 60 ਫ਼ੀਸਦ ਹਿੱਸਾ ਕੇਂਦਰ ਦਾ ਹੁੰਦਾ ਹੈ ਅਤੇ ਜਿਹੜੀ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ’ਚ ਵੀ ਕੇਂਦਰ ਸਰਕਾਰ ਦਾ 60 ਫ਼ੀਸਦ ਹਿੱਸਾ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ ਦੀ ਯੋਜਨਾ ’ਤੇ ਆਪਣੀਆਂ ਫ਼ੋਟੋਆਂ ਲਗਾਕੇ ਮੁਹੱਲਾ ਕਲੀਨਿਕ ਤਿਆਰ ਕਰ ਲਏ ਹਨ।

  • 1-MIN READ Punjab
  • Last Updated :

ਕੇਂਦਰ ਦੀ ਮੋਦੀ ਸਰਕਾਰ ਦੁਆਰਾ ਪੰਜਾਬ ਦੇ ਫੰਡਾਂ ਨੂੰ ਰੋਕ ਲਿਆ ਗਿਆ ਹੈ। ਇਸ ਸਬੰਧੀ ਖੁਲਾਸਾ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ’ਚ ਖੋਲ੍ਹੇ ਗਏ ਆਮ ਆਦਮੀ ਮੁਹੱਲਾਂ ਕਲੀਨਿਕਾਂ ਤੋਂ ਕੇਂਦਰ ਸਰਕਾਰ ਨਰਾਜ਼ ਹੈ। ਕੇਂਦਰੀ ਮੰਤਰੀ ਮਾਂਡਵੀਆ ਨੇ ਕਿਹਾ ਕਿ ਯੋਜਨਾਵਾਂ ਲਈ ਪੈਸਾ ਕੇਂਦਰ ਸਰਕਾਰ ਭੇਜ ਰਹੀ ਹੈ, ਪਰ ਕੇਂਦਰ ਦੀਆਂ ਸਕੀਮਾਂ ’ਤੇ ਪੰਜਾਬ ਸਰਕਾਰ ਆਪਣਾ ਨਾਮ ਛਾਪ ਰਹੀ ਹੈ, ਅਜਿਹੇ ’ਚ ਫ਼ੰਡ ਨਹੀਂ ਭੇਜੇ ਜਾਣਗੇ।

ਇਸ਼ਤਿਹਾਰਬਾਜ਼ੀ

ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬੇ ਦੇ ਵੈਲਨੈੱਸ ਸੈਂਟਰਾਂ ਨੂੰ ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕਾਂ ’ਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਵੀ ਅੱਗੇ ਹੈੱਲਥ ਐਂਡ ਵੈਲਨੈੱਸ ਸੈਂਟਰਾਂ ‘ਤੇ ਭਗਵੰਤ ਮਾਨ ਦੀਆਂ ਫੋਟੋਆ ਲਗਾ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਦੀ ਯੋਜਨਾ ਦਾ ਤਾਂ ਨਾਮ ਹੀ ਖ਼ਤਮ ਕਰ ਦਿੱਤਾ ਹੈ ਇਸ ਲਈ ਗ੍ਰਾਂਟ ਵੀ ਰੋਕ ਦਿੱਤੀ ਗਈ ਹੈ।

ਕੇਂਦਰ ਦੁਆਰਾ ਚਲਾਏ ਗਏ ਹੈਲੱਥ ਅਤੇ ਵੈਲਨੈੱਸ ਸੈਂਟਰਾਂ ’ਚ 60 ਫ਼ੀਸਦ ਹਿੱਸਾ ਕੇਂਦਰ ਦਾ ਹੁੰਦਾ ਹੈ ਅਤੇ ਜਿਹੜੀ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ, ਉਨ੍ਹਾਂ ’ਚ ਵੀ ਕੇਂਦਰ ਸਰਕਾਰ ਦਾ 60 ਫ਼ੀਸਦ ਹਿੱਸਾ ਹੁੰਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਸਰਕਾਰ ਦੀ ਯੋਜਨਾ ’ਤੇ ਆਪਣੀਆਂ ਫ਼ੋਟੋਆਂ ਲਗਾਕੇ ਮੁਹੱਲਾ ਕਲੀਨਿਕ ਤਿਆਰ ਕਰ ਲਏ ਹਨ। ਹੁਣ ਲੋਕਾਂ ਨੂੰ ਗੁੰਮਰਾਹ ਕਰਨ ਲਈ 2 ਦਿਨਾਂ ਦਾ ਸੈਸ਼ਨ ਸੱਦ ਲਿਆ ਹੈ।

ਇਸ਼ਤਿਹਾਰਬਾਜ਼ੀ

ਉੱਧਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕਰਨ ਜਾ ਰਹੇ ਹਨ। ਇਸ ਮੀਟਿੰਗ ਦੌਰਾਨ ਭਗਵੰਤ ਮਾਨ, ਪੰਜਾਬ ਦੇ ਰੋਕੇ ਗਏ 5800 ਕਰੋੜ ਦੇ ਫ਼ੰਡ ਜਲਦ ਤੋਂ ਜਲਦ ਜਾਰੀ ਕੀਤੇ ਜਾਣ ਦੀ ਮੰਗ ਪ੍ਰਧਾਨ ਮੰਤਰੀ ਅੱਗੇ ਰੱਖਣਗੇ। ਪਰ ਮੁੱਖ ਮੰਤਰੀ ਮਾਨ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਮਿਲਣੀ ਤੋਂ ਪਹਿਲਾਂ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਰੋਕੇ ਗਏ ਫ਼ੰਡ ਜਾਰੀ ਨਹੀਂ ਕੀਤੇ ਜਾਣਗੇ।

ਇਸ਼ਤਿਹਾਰਬਾਜ਼ੀ
ਦੂਜੇ ਪਾਸੇ ਆਪਣੇ ਭਰਾਵਾਂ 'ਲਈ ਰੱਖੜੀ' ਖਰੀਦਣ ਲਈ 'ਬਜ਼ਾਰ ਵਿੱਚ' ਆਈਆਂ ਭੈਣਾਂ ਦਾ ਕਹਿਣਾ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀ ਬੰਧਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਦੇ ਨਾਲ ਹੀ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਵਾਰ ਆਪਣੇ ਭਰਾਵਾਂ ਨੂੰ
  • First Published :
ਇਸ਼ਤਿਹਾਰਬਾਜ਼ੀ
ਇਸ਼ਤਿਹਾਰਬਾਜ਼ੀ