623 ਗ੍ਰਾਮ ਚਰਸ ਸਮੇਤ ਨੌਜਵਾਨ ਗ੍ਰਿਫਤਾਰ
ਕੁੱਲੂ, 02 ਜਨਵਰੀ (ਹਿ.ਸ.)। ਥਾਣਾ ਭੁੰਤਰ ਅਧੀਨ ਪੁਲਿਸ ਨੇ ਚਰਸ ਤਸਕਰੀ ਦੇ ਦੋਸ਼ ਹੇਠ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤ
035


ਕੁੱਲੂ, 02 ਜਨਵਰੀ (ਹਿ.ਸ.)। ਥਾਣਾ ਭੁੰਤਰ ਅਧੀਨ ਪੁਲਿਸ ਨੇ ਚਰਸ ਤਸਕਰੀ ਦੇ ਦੋਸ਼ ਹੇਠ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਚਰਸ ਤਸਕਰੀ ਦਾ ਮਾਮਲਾ ਮੰਗਲਵਾਰ ਸਵੇਰੇ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਲਿਸ ਟੀਮ ਨੀਨੂੰ ਨਾਲੇ ਦੇ ਕੋਲ ਨਾਕੇ 'ਤੇ ਮੌਜੂਦ ਸੀ। ਇਸ ਦੌਰਾਨ ਸਾਹਮਣੇ ਤੋਂ ਇਕ ਵਿਅਕਤੀ ਆਇਆ ਜੋ ਪੁਲਿਸ ਨੂੰ ਦੇਖ ਕੇ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਨੌਜਵਾਨ ਨੂੰ ਕਾਬੂ ਕਰ ਕੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 623 ਗ੍ਰਾਮ ਚਰਸ ਬਰਾਮਦ ਕੀਤੀ। ਪੁਲਿਸ ਨੇ ਚਰਸ ਨੂੰ ਜ਼ਬਤ ਕਰਕੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੌਜਵਾਨ ਗੋਕਲ ਚੰਦ ਉਰਫ਼ ਪਾਲੂ (24) ਪੁੱਤਰ ਨੌਮੀ ਰਾਮ ਵਾਸੀ ਪਿੰਡ ਪ੍ਰੇਮ ਨਗਰ ਡਾਕਖਾਨਾ ਠੇਲਾ ਤਹਿਸੀਲ ਭੁੰਤਰ ਜ਼ਿਲ੍ਹਾ ਕੁੱਲੂ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande