ਅਚਲ ਸਾਹਿਬ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਚਲ ਸਾਹਿਬ. ਦੇਖੋ, ਅਚਲ ਵਟਾਲਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 295, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਚਲ ਸਾਹਿਬ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਅਚਲ ਸਾਹਿਬ :  ਇਹ ਪ੍ਰਸਿੱਧ ਧਰਮ ਅਸਥਾਨ ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲੇ ਤੋਂ 6 ਕਿ. ਮੀ. ਦੀ ਦੂਰੀ ਤੇ ਹੈ। ਇਥੇ ਸ੍ਰੀ ਮਹਾਂਦੇਵ ਜੀ ਦਾ ਇਕ ਮੰਦਰ ਹੈ ਜਿਸ ਨੂੰ 'ਅਚਲ' ਜਾਂ ਅਚਲੇਸ਼ਵਰ ਮਹਾਰਾਜ ਵੀ ਕਿਹਾ ਜਾਂਦਾ ਹੈ। ਇਸ ਪਿੰਡ ਦਾ ਨਾਂ 'ਅਚਲ-ਵਟਾਲਾ' ਇਸ ਕਰ ਕੇ ਪ੍ਰਸਿੱਧ ਹੈ ਕਿਉਂਕਿ ਇਹ ਪਿੰਡ ਬਟਾਲਾ(ਵਟਾਲਾ) ਕਸਬਾ ਦੇ ਕਰੀਬ ਹੈ।

            ਗੁਰਦੁਆਰਾ ਅਚਲ ਸਾਹਿਬ

        ਇਸ ਅਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਆਏ ਸਨ। ਇਥੇ ਹੀ ਗੁਰੂ ਜੀ ਦੀ ਗੋਰਖ ਪੰਥੀ ਜੋਗੀਆਂ ਨਾਲ ਗੋਸ਼ਟਿ ਹੋਈ ਸੀ। ਇਸ ਗੋਸ਼ਟਿ ਨੁੰ 'ਸਿਧ ਗੋਸਟਿ' ਕਰ ਕੇ ਜਾਣਿਆ ਜਾਂਦਾ ਹੈ। ਇਸ ਅਸਥਾਨ ਤੇ ਗੁਰੂ ਜੀ ਦੇ ਸਮੇਂ ਦੀ ਇਕ ਬੇਰੀ ਹੈ। ਗੁਰੂ ਜੀ ਦੀ ਯਾਦ ਵਿਚ ਗੁ: ਅਚਲ ਸਾਹਿਬ ਸੁਸ਼ੋਭਿਤ ਹੈ। ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰੇ ਦੇ ਨਾਂ 150 ਘੁਮਾਂ ਜ਼ਮੀਨ ਲਗਵਾ ਕੇ ਗੁਰੂ ਘਰ ਦੀ ਸੇਵਾ ਕੀਤੀ ਸੀ। ਇਥੇ ਸ਼ਿਵਰਾਤਰੀ ਦਾ ਮੇਲਾ ਫੱਗਣ  ਸੁਦੀ 18 ਨੂੰ ਲਗਦਾ ਹੈ। ਗੁਰੂ ਜੀ ਦੇ ਅਚਲ ਵਟਾਲੇ ਆਉਣ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕੀਤਾ ਹੈ :–

        'ਸੁਣ ਮੇਲਾ ਸਿਵਰਾਤ ਦਾ ਬਾਬਾ ਅਚਲ ਵਟਾਲੇ ਆਈ।               


ਲੇਖਕ : ਬੇਦੀ ਹਰਪਾਲ ਸਿੰਘ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 230, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-10-25-12-11-47, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.