ਸ਼ੁਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਬਣਨ ਲਈ ਰੋਹਿਤ ਸ਼ਰਮਾ ਨੇ ਕੀ ਸਲਾਹ ਦਿੱਤੀ

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਭਮਨ ਗਿੱਲ ਨੇ ਹਾਲ ਹੀ ਵਿੱਚ ਟੈਸਟ ਕ੍ਰਿਕਟ ਦਾ ਚੌਥਾ ਸੈਂਕੜਾ ਬਣਾਇਆ
  • ਲੇਖਕ, ਵਿਮਲ ਕੁਮਾਰ
  • ਰੋਲ, ਖੇਡ ਪੱਤਰਕਾਰ, ਧਰਮਸ਼ਾਲਾ ਤੋਂ

ਕੁਝ ਮਹੀਨੇ ਪਹਿਲਾਂ ਸਾਊਥ ਅਫਰੀਕਾ ਦੌਰੇ ਦੀ ਗੱਲ ਹੈ ਜਿੱਥੇ ਰਾਜਧਾਨੀ ਪ੍ਰਿਟੋਰਿਆ ਵਿੱਚ ਕਪਤਾਨ ਰੋਹਿਤ ਸ਼ਰਮਾ ਇੱਕ ਕੈਫੈ ਵਿੱਚ ਸ਼ੁਭਮਨ ਗਿੱਲ ਦੇ ਨਾਲ ਕੌਫੀ ਪੀ ਰਹੇ ਸਨ।

ਇਹ ਆਈਪੀਐੱਲ ਦੀ ਮਿੰਨੀ ਔਕਸ਼ਨ ਤੋਂ ਬਿਲਕੁਲ ਅਗਲੇ ਦਿਨ ਦੀ ਗੱਲ ਹੈ ਅਤੇ ਰੋਹਿਤ ਆਪਣੇ ਮੰਨੇ-ਪ੍ਰਮੰਨੇ ਅੰਦਾਜ਼ ਵਿੱਚ ਗੁਜਰਾਤ ਟਾਈਟਨਜ਼ ਟੀਮ ਦੇ ਨਵੇਂ ਕਪਤਾਨ ਗਿੱਲ ਨੂੰ ਲੀਡਰਸ਼ਿਪ ਬਾਰੇ ਅਹਿਮ ਮਸ਼ਵਰਾ ਦੇ ਰਹੇ ਹਨ।

ਇਹ ਸਾਰੀਆਂ ਗੱਲਾਂ ਇਸ ਲੇਖ ਦਾ ਲੇਖਕ ਕੋਲ ਹੀ ਖੜ੍ਹਾ ਹੋ ਕੇ ਦੇਖ ਰਿਹਾ ਸੀ।

ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ

ਤਸਵੀਰ ਸਰੋਤ, GETTY IMAGES

ਰੋਹਿਤ ਅਤੇ ਗਿੱਲ ਵਿੱਚ ਸਮਾਨਤਾ

ਸ਼ੁਭਮਨ ਗਿੱਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ੁਭਮਨ ਗਿੱਲ

ਦਰਅਸਲ ਕਈ ਮਾਅਨਿਆਂ ਵਿੱਚ ਰੋਹਿਤ ਨੂੰ ਗਿੱਲ ਵਿੱਚ ਸ਼ਾਇਦ ਆਪਣੇ ਸ਼ੁਰੂਆਤੀ ਦਿਨਾਂ ਵਾਲੇ ਕਾਫੀ ਸਮਰੱਥਾ ਵਾਲੇ ਬੱਲੇਬਾਜ਼ ਦੀ ਝਲਕ ਦੇਖਣ ਨੂੰ ਮਿਲਦੀ ਹੈ।

ਇਹ ਵੀ ਹੈਰਾਨੀ ਦੀ ਗੱਲ ਹੈ ਕਿ 24ਵਾਂ ਟੈਸਟ ਖੇਡ ਰਹੇ ਗਿੱਲ ਨੇ ਹੁਣ ਤੱਕ ਤਿੰਨ ਟੈਸਟ ਸੈਂਕੜੇ ਬਣਾਏ ਹਨ ਅਤੇ ਰੋਹਿਤ ਨੇ ਵੀ ਆਪਣੇ ਪਹਿਲੇ 264 ਟੈਸਟ ਮੈਚਾਂ ਵਿੱਚ 3 ਹੀ ਸੈਂਕੜੇ ਬਣਾਏ ਸਨ।

ਕਹਿਣ ਦਾ ਮਤਲਬ ਇਹ ਹੈ ਕਿ ਰੋਹਿਤ ਦੇ ਹੀ ਵਾਂਗ ਗਿੱਲ ਨੂੰ ਵੀ ਟੈਸਟ ਕ੍ਰਿਕਟ ਦੇ ਸ਼ੁਰੂਆਤੀ ਦੌਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਮਾਂ ਲੱਗਾ ਹੈ।

ਜੇਕਰ ਗਿੱਲ ਨੇ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਦੌਰੇ ਉੱਤੇ ਮਸ਼ਹੂਰ ਗਾਬਾ ਟੈਸਟ ਵਿੱਚ ਲਾਜਵਾਬ 91 ਦੋੜ੍ਹਾਂ ਦੀ ਪਾਰੀ ਖੇਡ ਕੇ ਇੱਕ ਸ਼ਾਨਦਾਰ ਭਵਿੱਖ ਦੀ ਉਮੀਦ ਜਗਾਈ ਸੀ ਤਾਂ ਰੋਹਿਤ ਨੇ ਪਹਿਲਾਂ ਦੋ ਟੈਸਟ ਵਿੱਚ ਦੋ ਸੈਂਕੜੇ ਜੜੇ ਸਨ।

ਜੇਕਰ ਰੋਹਿਤ ਮਿਡਲ ਆਰਡਰ ਛੱਡ ਕੇ ਬਾਅਦ ਵਿੱਚ ਓਪਨਰ ਬਣਨ ਅਤੇ ਉਨ੍ਹਾਂ ਦੀ ਖੇਡ ਵਿੱਚ ਸਥਿਰਤਾ ਆਈ ਤਾਂ ਗਿੱਲ ਨੇ ਓਪਨਰ ਦੀ ਭੂਮਿਕਾ ਛੱਡ ਕੇ ਹੁਣ ਮਿਡਲ ਆਰਡਰ ਵੱਲ ਰੁਖ਼ ਕੀਤਾ ਹੈ ਜਿਸ ਨਾਲ ਉਨ੍ਹਾਂ ਦੇ ਖੇਡ ਵਿੱਚ ਵੀ ਰਵਾਨਗੀ ਵੀ ਆ ਰਹੀ ਹੈ।

ਕੋਹਲੀ ਦੀ ਥਾਂ ਭਰਨ ਦੀ ਚੁਣੌਤੀ

ਯਸ਼ਸਵੀ ਜੈਸਵਾਲ

ਤਸਵੀਰ ਸਰੋਤ, GETTY IMAGES

ਤਸਵੀਰ ਕੈਪਸ਼ਨ, ਯਸ਼ਸਵੀ ਜੈਸਵਾਲ

ਇਸ ਨੂੰ ਮਹਿਜ਼ ਇਤਫਾਕ ਹੀ ਕਿਹਾ ਜਾ ਸਕਦਾ ਹੈ, ਇੰਗਲੈਂਡ ਦੇ ਖ਼ਿਲਾਫ਼ ਮੌਜੂਦਾ ਸੀਰੀਜ਼ ਵਿੱਚ ਇਨ੍ਹਾਂ ਦੋਵੇਂ ਬੱਲੇਬਾਜ਼ਾਂ ਨੇ ਯਸ਼ਸਵੀ ਜੈਸਵਾਲ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਂਦੇ ਹੋਏ 400 ਦਾ ਅੰਕੜਾ ਪਾਰ ਕੀਤਾ।

ਵਿਰਾਟ ਕੋਹਲੀ ਜਿਹੇ ਦਿੱਗਜ ਖਿਡਾਰੀ ਦੀ ਗ਼ੈਰ-ਮੌਜੂਦਗੀ ਵਿੱਚ ਜੇਕਰ ਰੋਹਿਤ ਨੂੰ ਇੱਕ ਤਜਰਬੇ ਵਾਲੇ ਬੱਲੇਬਾਜ਼ ਦੇ ਤੌਰ ਉੱਤੇ ਵੱਧ ਜ਼ਿੰਮੇਵਾਰੀ ਚੁੱਕਣ ਦੀ ਚੁਣੌਤੀ ਸੀ ਤਾਂ ਗਿੱਲ ਉੱਤੇ ਵੀ ਇਸ ਗੱਲ ਦਾ ਦਬਾਅ ਸੀ ਕਿ ਘੱਟੋ-ਘੱਟ ਉਹ ਇੱਕ ਟੈਸਟ ਸੀਰੀਜ਼ ਵਿੱਚ ਆਪਣਾ ਅਜਿਹਾ ਦਬਦਬਾ ਬਣਾਉਣ, ਜਿਸ ਨਾਲ ਅਜਿਹਾ ਲੱਗੇ ਕਿ ਵਾਕਈ ਇਸ ਖਿਡਾਰੀ ਵਿੱਚ ਕੋੋਹਲੀ ਦੇ ਸ਼ਾਨਦਾਰ ਮਿਡਲ ਆਰਡਰ ਬੱਲੇਬਾਜ਼ ਵਾਲੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਵਾਲੇ ਸੱਚੇ ਵਾਰਿਸ ਦੇ ਤੌਰ ਉੱਤੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਸ਼ੁੱਕਰਵਾਰ ਨੂੰ ਜਦੋਂ ਇਹ ਦੋਵੇਂ ਬੱਲੇਬਾਜ਼ ਬੱਲੇਬਾਜ਼ੀ ਕਰਨ ਉੱਤਰੇ ਤਾਂ ਦੋਵਾਂ ਦਾ ਅੰਦਾਜ਼ ਵੱਖਰਾ-ਵੱਖਰਾ ਸੀ ਅਤੇ ਗਿੱਲ ਖ਼ਾਸ ਤੌਰ ਉੱਤੇ ਇੰਨੇ ਹਮਲਾਵਰ ਦਿਖ ਰਹੇ ਸਨ ਕਿ ਅਜਿਹਾ ਲੱਗਾ ਕਿ ਉਹ ਆਪਣੇ ਕਪਤਾਨ ਤੋਂ ਪੋਹਿਲਾਂ ਸੈਂਕੜਾ ਪੂਰਾ ਕਰ ਲੈਣਗੇ।

ਅਜਿਹਾ ਹੋਇਆ ਨਹੀਂ ਪਰ ਇਸ ਸੀਰੀਜ਼ ਵਿੱਚ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਆਪੋ-ਆਪਣਾ ਦੂਜਾ ਸੈਂਕੜਾ ਪੂਰਾ ਕੀਤਾ ਅਤੇ ਭਾਰਤੀ ਟੀਮ ਨੂੰ ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਬੇਹੱਦ ਮਜ਼ਬੂਤ ਸਥਿਤੀ ਵਿੱਚ ਵੀ ਪਹੁੰਚਾ ਦਿੱਤਾ ਹੈ।

ਰੋਹਿਤ ਨੇ ਇਸੇ ਦੌਰਾਨ ਕਈ ਸ਼ਾਨਦਾਰ ਰਿਕਾਰਡ ਵੀ ਬਣਾਏ ਹਨ। ਟੈਸਟ ਕ੍ਰਿਕਟ ਵਿੱਚ ਉਨ੍ਹਾਂ ਨੇ ਹੁਣ 12 ਸੈਂਕੜੇ ਬਣਾ ਲਏ ਹਨ ਜੋ ਉਨ੍ਹਾਂ ਦੇ ਸਮਕਾਲੀ ਮੁਰਲੀ ਵਿਜੈ (61 ਮੈਚਾਂ) ਅਤੇ ਅੰਜਿਕਿਆ ਰਹਾਣੇ (85 ਮੈਚਾਂ ਵਿੱਚ) ਦੇ ਬਰਾਬਰ ਹਨ।

ਇੰਨਾ ਹੀ ਨਹੀਂ ਕੌਮਾਂਤਰੀ ਕ੍ਰਿਕਟ ਦੇ ਹਰ ਫਾਰਮੈਟ ਨੂੰ ਇਕੱਠਾ ਕਰ ਦਈਏ ਤਾਂ ਓਪਨਰ ਦੇ ਤੌਰ ਉੱਤੇ ਉਨ੍ਹਾਂ ਦੇ 43 ਸੈਂਕੜੇ ਹਨ ਜੋ ਕ੍ਰਿਸ ਗੇਲ ਨਾਲੋਂ ਵੱਧ ਅਤੇ ਸਿਰਫ਼ ਤੇਂਦੁਲਕਰ(45) ਅਤੇ ਡੇਵਿਡ ਵਾਰਨਰ(49) ਦੇ ਪਿੱਛੇ ਹਨ।

ਜੇਕਰ ਭਾਰਤ ਦੇ ਲਈ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੀ ਸੂਚੀ ਦੀ ਗੱਲ ਕਰੀਏ ਤਾਂ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਕੋਚ ਰਾਹੁਲ ਦ੍ਰਾਵਿੜ ਦੇ 48 ਸੈਂਕੜਿਆਂ ਦੀ ਬਰਾਬਰੀ ਵੀ ਕਰ ਲਈ ਹੈ ਅਤੇ ਹੁਣ ਉਨ੍ਹਾਂ ਤੋਂ ਅੱਗੇ ਸਿਰਫ਼ ਕੋਹਲੀ (80) ਅਤੇ ਤੇਂਦੁਲਕਰ ਦੇ 100 ਸੈਂਕੜੇ ਹਨ।

ਭਰੋਸਾ ਜਤਾਉਣ ਦਾ ਸਮਾਂ

ਸ਼ੁਭਮਨ ਗਿੱਲ ਅਤੇ ਰੋਹਿਤ ਸ਼ਰਮਾ

ਤਸਵੀਰ ਸਰੋਤ, GETTY IMAGES

ਜੇਕਰ ਨੈੱਟ ਪ੍ਰੈਕਟਿਸ ਦੇ ਦੌਰਾਨ ਜਾਂ ਫਿਰ ਟੀਮ ਹੋਟਲ ਵਿੱਚ ਜਾਂ ਫਿਰ ਕਿਸੇ ਵੀ ਰਸਮੀ ਮਾਹੌਲ ਵਿੱਚ ਤੁਸੀਂ ਕਪਤਾਨ ਰੋਹਿਤ ਸ਼ਰਮਾ ਨੂੰ ਤੁਸੀਂ ਗਿੱਲ ਦੇ ਨਾਲ ਵੇਖੋਗੇ ਤਾਂ ਅਜਿਹਾ ਮਹਿਸੂਸ ਕਰੋਗੇ ਕਿ ਪੰਜਾਬ ਦੇ ਇਸ ਖਿਡਾਰੀ ਨੂੰ ਰੋਹਿਤ ਕਾਫੀ ਵੱਧ ਰੇਟ ਕਰਦੇ ਹਨ।

ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇਸ ਲੇਖਕ ਨੇ ਜਦੋਂ ਰੋਹਿਤ ਸ਼ਰਮਾ ਦਾ ਇੰਟਰਵਿਊ ਕੀਤਾ ਸੀ ਤਾਂ ਉਨ੍ਹਾਂ ਕੋਲੋਂ ਇੱਕ ਸਵਾਲ ਪੁੱਛਿਆ ਸੀ ਕਿ ਜੇਕਰ ਤੁਹਾਡੇ ਸਾਹਮਣੇ ਇੱਕ ਸ਼ਬਦ – ਕਾਬਲੀਅਤ ਆਵੇ ਤਾਂ ਕਿਹੜਾ ਚਿਹਰਾ ਤੁਹਾਡੇ ਜ਼ਿਹਨ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਤਾਂ ਰੋਹਤ ਨੇ ਬਿਨਾ ਪਲਕਾਂ ਝਪਕਾਏ ਕਿਹਾ – ਗਿੱਲ।

ਇੱਕ ਵੇਲਾ ਸੀ ਜਦੋਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕੋਹਲੀ ਅਤੇ ਰੋਹਿਤ ਜਿਹੇ ਕਾਬਲੀਅਤ ਵਾਲੇ ਖਿਡਾਰੀਆਂ ਨੂੰ ਸ਼ੁਰੂਆਤੀ ਸੰਘਰਸ਼ ਦੇ ਬਾਵਜੂਦ ਉਨ੍ਹਾਂ ਉੱਤੇ ਭਰੋਸਾ ਬਣਾ ਕੇ ਰੱਖਿਆ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤ ਤਰੀਕੇ ਨਾਲ ਮਾਰਗ ਦਰਸ਼ਨ ਵੀ ਦਿੱਤਾ ਸੀ।

ਸ਼ਾਇਦ ਰੋਹਿਤ ਨੇ ਇਹ ਗੱਲ ਧੋਨੀ ਕੋਲੋਂ ਸਿੱਖੀ ਹੋਵੇ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਕਿਵੇਂ ਭਾਰਤੀ ਕ੍ਰਿਕਟ ਦੇ ਭਵਿੱਖ ਦੀ ਬਿਹਤਰੀ ਦੇ ਲਈ ਉਨ੍ਹਾਂ ਨੂੰ ਗਿੱਲ ਅਤੇ ਜੈਸਵਾਲ ਜਿਹੇ ਖਿਡਾਰੀਆਂ ਨੂੰ ਵੱਖਰੇ ਤਰੀਕੇ ਨਾਲ ਗਾਈਡ ਕਰਨਾ ਪਵੇਗਾ।

ਇੰਗਲੈਂਡ ਦੇ ਖ਼ਿਲਾਫ਼ ਟੈਸਟ ਸੀਰੀਜ਼ ਵਿੱਚ ਜਿੱਤ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਰੋਹਿਤ ਨੂੰ ਇਸ ਗੱਲ ਦੀ ਵੀ ਖੁਸ਼ੀ ਹੋਵੇਗੀ ਕਿ ਜੈਸਵਾਲ ਅਤੇ ਗਿੱਲ ਨੇ ਉਹ ਸਿਆਣਪ ਦਿਖਾਈ ਹੈ।

ਇਸ ਦੇ ਚਲਦਿਆਂ ਟੈਸਟ ਕ੍ਰਿਕਟ ਵਿੱਚ ਨਵੀਂ ਪੀੜ੍ਹੀ ਦੇ ਬੱਲੇਬਾਜ਼ ਉੱਤੇ ਵੀ ਅਜਿਹੀ ਹੀ ਭਰੋਸਾ ਦਿਖਇਆ ਜਾ ਸਕਦਾ ਹੈ ਜਿਹੋ ਜਿਹਾ ਕਿ ਇੱਕ ਦੌਰ ਵਿੱਚ ਧੋਨੀ ਨੇ ਰੋਹਿਤ ਅਤੇ ਕੋਹਲੀ ਉੱਤੇ ਦਿਖਾਇਆ ਸੀ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)