ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਜੂਨ 2022 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਵੇਰਕਾ ਜਲੰਧਰ ’ਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਟਿਕਟ ਦੇ ਚਾਹਵਾਨ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਵਿਜੇ ਸਾਂਪਲਾ ਦੇ ਰਾਸ਼ਟਰੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵੇਰਕਾ ਇਸ ਅਹੁਦੇ ਲਈ ਦੌੜ ਭੱਜ ਕਰ ਰਹੇ ਸਨ ਪਰ ਇੱਥੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ।
ਕੈਲਾਸ਼ ਨਾਥ, ਚੰਡੀਗੜ੍ਹ : ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਨੂੰ ਕਾਂਗਰਸ ਨੇ ਵੱਡਾ ਝਟਕਾ ਦਿੱਤਾ ਹੈ। ਚਾਰ ਸਾਬਕਾ ਮੰਤਰੀਆਂ ਸਮੇਤ ਨੌਂ ਆਗੂ ਸ਼ੁੱਕਰਵਾਰ ਨੂੰ ਕਾਂਗਰਸ 'ਚ ਵਾਪਸ ਪਰਤੇ ਹਨ। ਇਨ੍ਹਾਂ ਵਿੱਚ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਬਲਵੀਰ ਸਿੰਘ ਸਿੱਧੂ, ਗੁਰਪ੍ਰੀਤ ਕਾਂਗੜ, ਹੰਸਰਾਜ ਜੋਸਨ ਸਮੇਤ ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਢਿੱਲੋਂ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸ਼ਾਮਲ ਹਨ।
ਕਾਂਗਰਸ ਛੱਡ ਕੇ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ’ਚ ਸਿਆਸੀ ਭਵਿੱਖ ਬਣਾਉਣ ਗਏ ਸਾਬਕਾ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ ਤੇ ਹੰਸ ਰਾਜ ਜੋਸ਼ਨ, ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ, ਡਾ. ਮਹਿੰਦਰ ਕੁਮਾਰ ਰਿਣਵਾ ਆਪੋ-ਆਪਣੀ ਪਾਰਟੀ ਛੱੜ ਕੇ ਕਾਂਗਰਸ ’ਚ ਵਾਪਸੀ ਦੀ ਰਾਹ ’ਤੇ ਪਰਤ ਆਏ ਹਨ। ਸਾਬਕਾ ਸਾਥੀਆਂ ਦੀ ਵਾਪਸੀ ਨਾਲ ਜਿੱਥੇ ਕਾਂਗਰਸ ਨੂੰ ਤਾਕਤ ਮਿਲੀ ਹੈ, ਉੱਥੇ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ ਲੱਗਾ ਹੈ। ਵੇਰਕਾ ਨੇ ਭਾਜਪਾ ਤਾਂ ਜੀਤ ਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਹੈ। ਜਦਕਿ ਰਿਣਵਾ ਤੇ ਜੋਸ਼ਨ ਨੂੰ ਅਕਾਲੀ ਦਲ ਨੇ ਪਾਰਟੀ ’ਚ ਕੱਢ ਦਿੱਤਾ ਹੈ।
ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਜੂਨ 2022 ’ਚ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ ਸਨ। ਵੇਰਕਾ ਜਲੰਧਰ ’ਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਟਿਕਟ ਦੇ ਚਾਹਵਾਨ ਸਨ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਵਿਜੇ ਸਾਂਪਲਾ ਦੇ ਰਾਸ਼ਟਰੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵੇਰਕਾ ਇਸ ਅਹੁਦੇ ਲਈ ਦੌੜ ਭੱਜ ਕਰ ਰਹੇ ਸਨ ਪਰ ਇੱਥੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਭਾਜਪਾ ਛੱਡ ਦਿੱਤੀ। ਉੱਥੇ, ਵੇਰਕਾ ਦੇ ਨਾਲ ਹੀ ਭਾਜਪਾ ’ਚ ਸ਼ਾਮਲ ਹੋਣ ਵਾਲੇ ਸਾਬਕਾ ਸਿਹਤ ਮੰਤਰੀ ਡਾ. ਬਲਬੀਰ ਸਿੱਧੂ ਤੇ ਸਮਰਾਲਾ ਦੇ ਸਾਬਕਾ ਵਿਧਾਇਕ ਅਮਰੀਕ ਢਿੱਲੋਂ ਦੇ ਪੋਤੇ ਕਰਨਵੀਰ ਢਿੱਲੋਂ ਵੀ ਕਿਸੇ ਵੀ ਸਮੇਂ ਭਾਜਪਾ ਛੱਡ ਸਕਦੇ ਹਨ। ਦੱਸਣਯੋਗ ਹੈ ਕਿ ਬਲਬੀਰ ਸਿੱਧੂ ਦੀ ਬੇਟੀ ਦਾ ਵਿਆਹ ਕਰਨਵੀਰ ਢਿੱਲੋਂ ਨਾਲ ਹੋਇਆ ਹੈ।
ਉੱਥੇ, ਤਲਵੰਡੀ ਸਾਬੋ ਤੋਂ ਤਿੰਨ ਵਾਰ ਵਿਧਾਇਕ ਰਹੇ ਜੀਤ ਮਹਿੰਦਰ ਸਿੱਧੂ ਨੇ ਵੀ ਅਕਾਲੀ ਦਲ ਛੱਡ ਦਿੱਤਾ ਹੈ। ਉਨ੍ਹਾਂ ਦੀ ਵੀ ਕਾਂਗਰਸ ’ਚ ਵਾਪਸੀ ਤੈਅ ਹੈ। ਸਿੱਧੂ 2022 ’ਚ ਪਹਿਲੀ ਵਾਰ ਕਾਂਗਰਸ ਦੇ ਉਮੀਦਵਾਰ ਹਰਮਿੰਦਰ ਜੱਸੀ ਨੂੰ 237 ਵੋਟਾਂ ਨਾਲ ਹਰਾ ਕੇ ਵਿਧਾਇਕ ਬਣੇ ਸਨ। ਆਜ਼ਾਦ ਜਿੱਤਣ ਤੋਂ ਬਾਅਦ ਸਿੱਧੂ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਉਹ 2007 ਤੇ 2012 ’ਚ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੇ। 2014 ’ਚ ਜਦੋਂ ਵਿਧਾਨ ਸਭਾ ’ਚ ਇਕੱਲੇ ਬਹੁਮਤ ਲਈ ਅਕਾਲੀ ਦਲ ਨੂੰ ਵਿਧਾਇਕ ਦੀ ਲੋੜ ਸੀ ਤਾਂ ਜੀਤ ਮਹਿੰਦਰ ਨੇ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਛੇ ਮਹੀਨੇ ਬਾਅਦ ਹੋਈ ਜ਼ਿਮਨੀ ਚੋਣ ’ਚ ਅਕਾਲੀ ਦਲ ਦੀ ਟਿਕਟ ’ਤੇ ਮੁੜ ਵਿਧਾਇਕ ਬਣੇ। ਦੱਸਣਯੋਗ ਹੈ ਕਿ 2012 ’ਚ ਅਕਾਲੀ ਦਲ ਕੋਲ 58 ਸੀਟਾਂ ਸਨ ਤੇ ਭਾਜਪਾ ਕੋਲ 12 ਸੀਟਾਂ ਸਨ। ਅਕਾਲੀ ਦਲ ਆਪਣੇ ਦਮ ’ਤੇ 59 ਸੀਟਾਂ ਦਾ ਬਹੁਮਤ ਹਾਸਲ ਕਰਨਾ ਚਾਹੁੰਦਾ ਸੀ।
ਇਸੇ ਤਰ੍ਹਾਂ ਫ਼ਾਜ਼ਿਲਕਾ ਤੋਂ ਦੋ ਵਾਰ ਵਿਧਾਇਕ ਰਹੇ ਡਾ. ਮਹਿੰਦਰ ਕੁਮਾਰ ਰਿਣਵਾ ਤੇ ਜਲਾਲਾਬਾਦ ਤੋਂ ਦੋ ਵਾਰ ਵਿਧਾਇਕ ਤੇ ਇਕ ਵਾਰ ਮੰਤਰੀ ਰਹੇ ਹੰਸ ਰਾਜ ਜੋਸ਼ਨ ਨੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ। ਇਨ੍ਹਾਂ ਦੀ ਵੀ ਕਾਂਗਰਸ ’ਚ ਵਾਪਸੀ ਤੈਅ ਹੈ। ਅਕਾਲੀ ਦਲ ਨੇ ਇਨ੍ਹਾਂ ਦੋਵਾਂ ਹੀ ਆਗੂਆਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਜਾਣਕਾਰੀ ਮੁਤਾਬਕ ਤਿੰਨ ਦਿਨ ਪਹਿਲਾਂ ਹੀ ਡਾ. ਰਿਣਵਾ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ ਸੀ। ਦੱਸਣਯੋਗ ਹੈ ਕਿ ਜੋਸ਼ਨ ਤੇ ਰਿਣਵਾ 1992 ਤੇ 2002 ’ਚ ਵਿਧਾਨ ਸਭਾ ਚੋਣ ਜਿੱਤੇ ਸਨ। ਮਹਿਜ਼ ਦੋ ਦਿਨ ਦੇ ਅੰਦਰ ਕਾਂਗਰਸ ਛੱਡ ਕੇ ਆਏ ਚਾਰ ਸਾਬਕਾ ਵਿਧਾਇਕ ਵਾਪਸ ਆਪਣੀ ਪਾਰਟੀ ’ਚ ਆਉਣ ਦੀ ਰਾਹਤ ’ਤੇ ਪਰਤ ਆਏ ਹਨ ਤਾਂ ਉੱਥੇ ਹੀ ਭਾਜਪਾ ’ਚ ਗਏ ਕੁਝ ਹੋਰ ਆਗੂਆਂ ਦੀ ਵਾਪਸੀ ਤੈਅ ਮੰਨੀ ਜਾ ਰਹੀ ਹੈ।
ਵੇਰਕਾ ਨੂੰ ਜੋ ਬਣਦਾ ਮਾਣ-ਸਨਮਾਨ ਸੀ ਦਿੱਤਾ ਗਿਆ : ਭਾਜਪਾ
ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਦਾ ਕਹਿਣਾ ਹੈ ਕਿ ਰਾਜਕੁਮਾਰ ਵੇਰਕਾ ਨੂੰ ਪਾਰਟੀ ਨੇ ਬਣਦਾ ਮਾਣ ਸਨਮਾਨ ਦਿੱਤਾ। ਫਿਰ ਵੀ ਹੋ ਸਕਦਾ ਹੈ ਕਿ ਉਨ੍ਹਾਂ ਦੀਆਂ ਜੋ ਖ਼ਾਹਿਸ਼ਾਂ ਸਨ ਉਹ ਪੂਰੀਆਂ ਨਾ ਹੋਈਆਂ ਹੋਣ। ਉਨ੍ਹਾਂ ਕਿਹਾ ਕਿ ਪਹਿਲਾਂ ਵੇਰਕਾ ਨੂੰ ਪਾਰਟੀ ਦਾ ਸੂਬਾ ਉਪ ਪ੍ਰਧਾਨ ਬਣਾਇਆ ਗਿਆ। ਬਾਅਦ ਉਨ੍ਹਾਂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ।