ਧੰਨ-ਧੰਨ ਬਾਬਾ ਨੰਦ ਸਿੰਘ ਦੇ 153ਵੇਂ ਪ੍ਰਕਾਸ਼ ਉਤਸਵ 'ਤੇ ਬਾਬਾ ਜੀ ਦੇ ਜਨਮ ਅਸਥਾਨ ਠਾਠ ਸ਼ੇਰਪੁਰ ਕਲਾ 'ਚ ਚੱਲ ਰਹੇ 11 ਰੋਜਾ ਧਾਰਮਿਕ ਸਮਾਗਮ ਦੇ ਅੱਜ ਪੰਜਵੇਂ ਦਿਨ ਪ੍ਰਕਾਸ਼ ਪਾਠਾਂ ਦੀ ਦੂਜੀ ਲੜੀ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਅਰਦਾਸ ਸਰਪ੍ਰਸਤ ਸਰਬਜੀਤ ਸਿੰਘ ਨੇ ਕੀਤੀ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ੰਥ ਸਾਹਿਬ ਤੇ ਜੁਪਜੀ ਸਾਹਿਬ ਦੇ ਪਾਠਾਂ ਦੀ ਤੀਜੀ ਲੜੀ ਪ੍ਰਕਾਸ਼ ਹੋਈ, ਜਿਨ੍ਹਾਂ ਦੀ ਅਰਦਾਸ ਸਵਾਮੀ ਸੁਖਦੇਵ ਸਿੰਘ ਗਿੱਦੜਵਿੰਡੀ ਨੇ ਕੀਤੀ। ਸਮਾਗਮਾਂ ਦੌਰਾਨ ਸੰਗਤ ਨੇ ਵੱਡੀ ਗਿਣਤੀ 'ਚ ਨਤਮਸਤਕ ਹੁੰਦਿਆਂ ਧਾਰਮਿਕ ਸ਼ਬਦ 'ਧੰਨ ਸ਼ੇਰਪੁਰ ਆਏ ਬਾਬਾ ਨੰਦ ਸਿੰਘ, ਸਾਰੇ ਜਗ ਉਤੇ ਛਾਏ' ਬਾਬਾ ਨੰਦ ਸਿੰਘ ਦੇ ਸਿਮਰਨ ਰਾਹੀਂ ਹਾਜ਼ਰੀ ਭਰੀ। ਇਸ ਦੇ ਨਾਲ ਹੀ ਕੀਰਤਨੀ ਜੱਥਿਆਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਠਾਠ ਸ਼ੇਰਪੁਰ ਕਲਾਂ ਵਿਖੇ ਮੁੱਖ ਸਮਾਗਮਾਂ ਨੂੰ ਲੈ ਕੇ ਤਿਆਰੀ ਜੋਰਾਂ 'ਤੇ ਚੱਲ ਰਹੀ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਹਰ ਸਾਲ ਦੀ ਤਰ੍ਹਾਂ ਸੰਗਤ ਨੇ ਸ਼ੇਰਪੁਰ ਕਲਾਂ ਵਿਖੇ ਡੇਰੇ ਲਗਾ ਲਏ ਹਨ। ਪੂਰੇ ਨਗਰ ਨੂੰ ਸਜਾਉਣ ਦੇ ਨਾਲ ਨਾਲ ਸਫੈਦੀ ਹੋ ਰਹੀ ਹੈ। ਹਰ ਘਰ 'ਚ ਨਗਰ ਪਰਿਕਰਮਾ ਦੇ ਸਵਾਗਤ ਨੂੰ ਤਿਆਰੀਆਂ ਚੱਲ ਰਹੀਆਂ ਹਨ। ਸਰਪ੍ਰਸਤ ਸਰਬਜੀਤ ਸਿੰਘ ਨੇ ਦੱਸਿਆ ਅੱਜ ਪ੍ਰਕਾਸ਼ ਪਾਠਾਂ ਦੀ ਤੀਜੀ ਲੜੀ ਦੇ ਭੋਗ ਬੁੱਧਵਾਰ 25 ਅਕਤੂਬਰ ਨੂੰ ਪਾਏ ਜਾਣਗੇ। ਇਸ ਦੇ ਨਾਲ ਹੀ ਚੌਥੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ।
ਸੰਜੀਵ ਗੁਪਤਾ, ਜਗਰਾਓਂ : ਧੰਨ-ਧੰਨ ਬਾਬਾ ਨੰਦ ਸਿੰਘ ਦੇ 153ਵੇਂ ਪ੍ਰਕਾਸ਼ ਉਤਸਵ 'ਤੇ ਬਾਬਾ ਜੀ ਦੇ ਜਨਮ ਅਸਥਾਨ ਠਾਠ ਸ਼ੇਰਪੁਰ ਕਲਾ 'ਚ ਚੱਲ ਰਹੇ 11 ਰੋਜਾ ਧਾਰਮਿਕ ਸਮਾਗਮ ਦੇ ਅੱਜ ਪੰਜਵੇਂ ਦਿਨ ਪ੍ਰਕਾਸ਼ ਪਾਠਾਂ ਦੀ ਦੂਜੀ ਲੜੀ ਦੇ ਭੋਗ ਪਾਏ ਗਏ, ਜਿਨ੍ਹਾਂ ਦੀ ਅਰਦਾਸ ਸਰਪ੍ਰਸਤ ਸਰਬਜੀਤ ਸਿੰਘ ਨੇ ਕੀਤੀ। ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ੰਥ ਸਾਹਿਬ ਤੇ ਜੁਪਜੀ ਸਾਹਿਬ ਦੇ ਪਾਠਾਂ ਦੀ ਤੀਜੀ ਲੜੀ ਪ੍ਰਕਾਸ਼ ਹੋਈ, ਜਿਨ੍ਹਾਂ ਦੀ ਅਰਦਾਸ ਸਵਾਮੀ ਸੁਖਦੇਵ ਸਿੰਘ ਗਿੱਦੜਵਿੰਡੀ ਨੇ ਕੀਤੀ। ਸਮਾਗਮਾਂ ਦੌਰਾਨ ਸੰਗਤ ਨੇ ਵੱਡੀ ਗਿਣਤੀ 'ਚ ਨਤਮਸਤਕ ਹੁੰਦਿਆਂ ਧਾਰਮਿਕ ਸ਼ਬਦ 'ਧੰਨ ਸ਼ੇਰਪੁਰ ਆਏ ਬਾਬਾ ਨੰਦ ਸਿੰਘ, ਸਾਰੇ ਜਗ ਉਤੇ ਛਾਏ' ਬਾਬਾ ਨੰਦ ਸਿੰਘ ਦੇ ਸਿਮਰਨ ਰਾਹੀਂ ਹਾਜ਼ਰੀ ਭਰੀ।
ਇਸ ਦੇ ਨਾਲ ਹੀ ਕੀਰਤਨੀ ਜੱਥਿਆਂ ਨੇ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਠਾਠ ਸ਼ੇਰਪੁਰ ਕਲਾਂ ਵਿਖੇ ਮੁੱਖ ਸਮਾਗਮਾਂ ਨੂੰ ਲੈ ਕੇ ਤਿਆਰੀ ਜੋਰਾਂ 'ਤੇ ਚੱਲ ਰਹੀ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਹਰ ਸਾਲ ਦੀ ਤਰ੍ਹਾਂ ਸੰਗਤ ਨੇ ਸ਼ੇਰਪੁਰ ਕਲਾਂ ਵਿਖੇ ਡੇਰੇ ਲਗਾ ਲਏ ਹਨ। ਪੂਰੇ ਨਗਰ ਨੂੰ ਸਜਾਉਣ ਦੇ ਨਾਲ ਨਾਲ ਸਫੈਦੀ ਹੋ ਰਹੀ ਹੈ। ਹਰ ਘਰ 'ਚ ਨਗਰ ਪਰਿਕਰਮਾ ਦੇ ਸਵਾਗਤ ਨੂੰ ਤਿਆਰੀਆਂ ਚੱਲ ਰਹੀਆਂ ਹਨ। ਸਰਪ੍ਰਸਤ ਸਰਬਜੀਤ ਸਿੰਘ ਨੇ ਦੱਸਿਆ ਅੱਜ ਪ੍ਰਕਾਸ਼ ਪਾਠਾਂ ਦੀ ਤੀਜੀ ਲੜੀ ਦੇ ਭੋਗ ਬੁੱਧਵਾਰ 25 ਅਕਤੂਬਰ ਨੂੰ ਪਾਏ ਜਾਣਗੇ। ਇਸ ਦੇ ਨਾਲ ਹੀ ਚੌਥੀ ਲੜੀ ਦੇ ਪਾਠ ਪ੍ਰਕਾਸ਼ ਹੋਣਗੇ।